ਰੂਪਨਗਰ: ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਜਿੱਤ ਦੀ ਹੈਟ੍ਰਿਕ ਮਾਰ ਚੁੱਕੀ ਹੈ। ਹੁਣ ਆਮ ਆਦਮੀ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਹੈ। ਕੇਜਰੀਵਾਲ ਵੱਲੋਂ ਪੰਜਾਬ ਦੇ ਵਿੱਚ ਆਪਣੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਥਾਪਿਆ ਗਿਆ ਹੈ, ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨੂੰ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਦਿੱਲੀ ਦੇ ਕੇਜਰੀਵਾਲ ਨੂੰ ਤਾਂ ਪੰਜਾਬ ਦੇ ਆਪਣੇ ਲੀਡਰਾਂ ਅਤੇ ਪੰਜਾਬ ਦੇ ਕਿਸੇ ਸਿੱਖ 'ਤੇ ਭਰੋਸਾ ਨਹੀਂ ਹੈ।
ਦਲਜੀਤ ਚੀਮਾ ਨੇ ਕੇਜਰੀਵਾਲ ਸਰਕਾਰ ਵੱਲੋਂ ਜਰਨੈਲ ਸਿੰਘ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣ 'ਤੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਸ ਦੇ ਨਾਲ ਉਨ੍ਹਾਂ ਨੇ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਵਿੱਚ ਨਾਰਾਜ਼ ਚੱਲ ਰਹੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਣ ਦੇ ਦਿੱਤੇ ਸੱਦੇ ਬਾਰੇ ਕਿਹਾ ਕਿ ਆਪ ਵਿੱਚ ਸ਼ਾਮਿਲ ਹੋਣ 'ਤੇ ਨਵਜੋਤ ਸਿੱਧੂ ਦੀ ਭਰੋਸੇਯੋਗਤਾ ਖ਼ਤਮ ਹੋ ਜਾਵੇਗੀ।
ਇਹ ਵੀ ਪੜੋ: ਦਿੱਲੀ ਹਿੰਸਾ: CM ਕੇਜਰੀਵਾਲ ਦਾ ਐਲਾਨ, ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ
ਦਿੱਲੀ ਦੇ ਵਿੱਚ ਵਿਕਾਸ ਦੇ ਨਾਂਅ 'ਤੇ ਤੀਜੀ ਵਾਰੀ ਸਰਕਾਰ ਬਣਾ ਚੁੱਕੇ ਕੇਜਰੀਵਾਲ ਦੀ ਪਾਰਟੀ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਮੋਰਚਾ ਖੋਲ੍ਹ ਰਹੀ ਹੈ ਪਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਕਾਰਾ ਦੱਸ ਰਹੀਆਂ ਹਨ।