ਰੂਪਨਗਰ: ਪੰਜਾਬ ਜੇਲ੍ਹਾਂ ਦੇ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਨੇ ਜੇਲ੍ਹ ਦੇ ਦੌਰੇ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਦੱਸਿਆ ਕਿ ਉਨ੍ਹਾਂ ਨੇ ਇਹ ਦੌਰਾ ਕਿਉਂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਦੌਰਾ ਜੇਲ੍ਹ ਮੰਤਰੀ ਵੱਲੋਂ 6 ਹਜ਼ਾਰ ਕੈਦੀਆਂ ਦੀ ਰਿਹਾਈ ਦੇ ਐਲਾਨ ਤੋਂ ਬਾਅਦ ਜੇਲ੍ਹ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਕੋਰੋਨਾ ਵਾਇਰਸ ਵਰਗੀ ਬਿਮਾਰੀ ਤੋਂ ਕੈਦੀਆਂ ਨੂੰ ਕਿਵੇਂ ਬਚਿਆ ਜਾ ਸਕੇ ਤੇ ਇਸ ਨੂੰ ਕਿਵੇਂ ਅਮਲੀ ਜਾਮਾ ਪਹਿਨਾਇਆ ਜਾਵੇਗਾ ਇਸ ਲਈ ਦੌਰਾ ਕੀਤਾ ਗਿਆ।
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਉਸ ਵਿੱਚ ਕਈ ਕਾਨੂੰਨੀ ਪੱਖ ਮੌਜੂਦ ਹਨ। ਜੇਲ੍ਹਾਂ ਵਿੱਚ ਜੇਲ੍ਹਰਾਂ ਨੂੰ ਤੇ ਅਧਿਕਾਰੀਆਂ ਨੂੰ ਰਿਹਾਈ ਵੇਲੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਕੈਦੀਆਂ ਨੂੰ ਰਿਹਾਅ ਕਰਨ ਸਬੰਧੀ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ 6 ਹਜ਼ਾਰ ਕੈਦੀਆਂ ਨੂੰ ਜੇਲ੍ਹ 'ਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਰੂਪਨਗਰ ਦੇ ਏਡੀਜੀਪੀ ਨੇ ਜੇਲ੍ਹ ਦਾ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ।