ਰੂਪਨਗਰ: ਸ਼ਹੀਦੀ ਪੰਦਰਵਾੜੇ ਤਹਿਤ ਗੁਰਦੁਵਾਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਗਈ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ। ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦੀ ਪੰਦਰਵਾੜੇ ਤਹਿਤ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।
ਗੁਰਦੁਆਰੇ ਦਾ ਇਤਿਹਾਸ: ਜੇਕਰ ਇਤਿਹਾਸ ਵਿੱਚ ਗੱਲ ਕੀਤੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਮੁਗਲਾਂ ਦੇ ਨਾਲ ਦੇ ਜੰਗ ਕਰਦੇ ਹੋਏ। ਇਸ ਜਗ੍ਹਾਂ ਉਤੇ ਸ਼ਹੀਦ ਹੋਏ ਸਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੱਲੋਂ ਮੁਗਲਾਂ ਦੀ ਫੌਜ ਨੂੰ ਆਪਣੇ ਜੰਗੀ ਕਰਤੱਬਾਂ ਦੇ ਨਾਲ ਵੱਡਾ ਨੁਕਸਾਨ ਪਹੁੰਚਾਇਆ ਸੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤਾਂ ਕਰਨ ਰਹੀਆਂ ਯਾਦ: ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਸ਼ਹੀਦੀ ਪੰਦਰਵਾੜੇ ਦੇ ਤਹਿਤ ਸ੍ਰੀ ਚਮਕੌਰ ਸਾਹਿਬ ਵੱਖ-ਵੱਖ ਨਿਹੰਗ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਨਤਮਸਤਕ ਹੋਣ ਆਈ ਸੰਗਤ ਨੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਵੀ ਲਗਾਏ ਗਏ।
SGPC ਦੀਆਂ ਹਦਾਇਤ ਦਾ ਖ਼ਾਸ ਪਾਲਣ: ਵੱਡੀ ਗੱਲ ਇਹ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਵਾਰੀ ਕਿਹਾ ਗਿਆ ਸੀ ਕਿ ਸ਼ਹੀਦੀ ਪੰਦਰਵਾੜੇ ਤਹਿਤ ਸਾਦੇ ਲੰਗਰ ਅਤੇ ਸਾਦੇ ਤਰੀਕੇ ਨਾਲ ਇਹਨਾਂ ਨੂੰ ਵਰਤਾਇਆ ਜਾਵੇ। ਇਨ੍ਹਾਂ ਦਿਨਾਂ ਦੇ ਵਿਚ ਕੋਈ ਵੀ ਸ਼ੁਭ ਕਾਰ ਵਿਹਾਰ ਨਾ ਕੀਤਾ ਜਾਵੇ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਵਿੱਚ ਵੱਡੀਆਂ ਸ਼ਹਾਦਤਾਂ ਹੋਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਸੀ ਕੀ ਲੰਗਰਾਂ ਦੇ ਵਿਚ ਮਿੱਠਾ ਪਕਵਾਨ ਨਾ ਵਰਤਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਦਾ ਵੱਡਾ ਅਸਰ ਇੱਥੇ ਦੇਖਣ ਨੂੰ ਮਿਲਿਆ। ਇੱਥੇ ਲੰਗਰ ਬਹੁਤ ਹੀ ਸਾਦੇ ਢੰਗ ਨਾਲ ਵਰਤਾਏ ਗਏ।
ਇਹ ਵੀ ਪੜ੍ਹੋ:- 8 ਮਹੀਨੇ ਬਾਅਦ ਆਪਣੇ ਹਲਕੇ ਵਿੱਚ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ, ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ