ਰੂਪਨਗਰ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਮਸਲਿਆਂ ਨੂੰ ਲੈਕੇ ਖੁੱਲ੍ਹੀ ਬਹਿਸ ਦਾ ਸੱਦਾ ਆਪਣੇ ਸਿਆਸੀ ਵਿਰੋਧੀਆਂ ਨੂੰ ਦਿੱਤਾ ਗਿਆ ਸੀ। ਜਿਸ 'ਚ ਕਈ ਵੀ ਸਿਆਸੀ ਆਗੂ ਇਸ ਡਿਬੇਟ 'ਚ ਸ਼ਾਮਲ ਨਹੀਂ ਹੋਇਆ, ਜਿਥੇ ਮੁੱਖ ਮੰਤਰੀ ਮਾਨ ਮੰਚ 'ਤੇ ਇਕੱਲੇ ਬੈਠੇ ਨਜ਼ਰ ਆਏ। ਉਥੇ ਹੀ ਪੰਜਾਬ ਪੁਲਿਸ ਵਲੋਂ ਇਸ ਮੌਕੇ ਜਿਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ ਤਾਂ ਕਈ ਥਾਵਾਂ 'ਤੇ ਆਗੂਆਂ ਨੂੰ ਨਜ਼ਰਬੰਦ ਵੀ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਪੰਜਾਬ ਪੁਲਿਸ ਵਲੋਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੂੰ ਮਹਾ ਡਿਬੇਟ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਜਿਸ ਦੇ ਚੱਲਦੇ ਉਹ ਆਪਣੇ ਘਰ ਤੋਂ ਨਿਕਲੇ ਤਾਂ ਕੁਝ ਦੂਰੀ 'ਤੇ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਉਹ ਪੰਜਾਬ ਸਰਕਾਰ 'ਤੇ ਭੜਕਦੇ ਨਜ਼ਰ ਆਏ।
ਇਸ ਮੌਕੇ ਸੰਜੀਵ ਘਨੌਲੀ ਨੇ ਕਿਹਾ ਕਿ ਮੈਨੂੰ ਲੁਧਿਆਣੇ ਜਾਣ ਤੋਂ ਰੋਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁੱਲ੍ਹਾ ਸੱਦਾ ਦਿੱਤਾ ਸੀ, ਜਿਸ 'ਚ ਉਹ ਪੰਜਾਬ ਦੇ ਲੋਕਾਂ ਦੀ ਗੱਲਾਂ ਰੱਖਣ ਲਈ ਜਾ ਰਹੇ ਸਨ ਪਰ ਪੁਲਿਸ ਵਲੋਂ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਉਨ੍ਹਾਂ ਵਲੋਂ ਇਸ ਡਿਬੇਟ 'ਚ ਰੱਖੀ ਜਾਣੀ ਸੀ।
- Review Of Paddy Procurement: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਫਰੀਦਕੋਟ 'ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਫਸਲ ਦੀ ਆਮਦ ਅਤੇ ਵਿਕਰੀ ਤੇ ਤਸੱਲੀ ਦਾ ਕੀਤਾ ਪ੍ਰਗਟਾਵਾ
- CM Mann Open Deabte Challenge: CM ਮਾਨ ਵਲੋਂ ਰੱਖੀ ਡਿਬੇਟ 'ਚ ਆਪਣੀ ਕੁਰਸੀ ਲੈਕੇ ਹਿੱਸਾ ਲੈਣ ਪੁੱਜਿਆ ਟੀਟੂ ਬਾਣੀਆ, ਪੁਲਿਸ ਨੇ ਰੋਕਿਆ ਬਾਹਰ
- Gangster Murder In Firozpur: ਫਿਰੋਜ਼ਪੁਰ ਵਿੱਚ ਸ਼ਰੇਆਮ ਦੇਰ ਸ਼ਾਮ ਗੈਂਗਸਟਰ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਦਾ ਕੀਤਾ ਕਤਲ
ਕਾਬਿਲੇਗੌਰ ਹੈ ਕਿ ਇਸ ਬਹਿਸ 'ਚ ਲੁਧਿਆਣਾ ਪਹੁੰਚੇ ਕਈ ਆਗੂਆਂ ਨੂੰ ਪੁਲਿਸ ਵਲੋਂ ਅੰਦਰ ਦਾਖਲ ਹੋਣ ਤੋਂ ਰੋਕ ਲਿਆ ਗਿਆ, ਇਸ ਦੌਰਾਨ ਅਧਿਆਪਕਾਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਜਿੰਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ। ਇਸ ਦੌਰਾਨ ਕਈ ਕਿਸਾਨ ਆਗੂਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ।