ETV Bharat / state

ਰੂਪਨਗਰ ਵਿਖੇ ਸੂਬਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹੋਇਆ ਹੰਗਾਮਾ

author img

By

Published : Feb 10, 2020, 11:58 AM IST

ਰੂਪਨਗਰ ਵਿਖੇ ਸੂਬਾ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਹੈ। ਇਸ ਮੁਕਾਬਲੇ ਦੌਰਾਨ ਜੱਜਾਂ ਵੱਲੋਂ ਗਏ ਦਿੱਤੇ ਗਏ ਫੈਸਲੇ ਨੂੰ ਕਰਾਰ ਦਿੰਦੇ ਹੋਏ ਕੁੱਝ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਦੂਜੇ ਪਾਸੇ ਜੱਜਾਂ ਨੇ ਆਖਿਆ ਕਿ ਇੱਕ ਪ੍ਰਤੀਭਾਗੀ ਜੋ ਕਿ ਦੋ ਵੱਖ-ਵੱਖ ਕੈਟਾਗੀਰੀ 'ਚ ਹਿੱਸਾ ਲੈ ਰਿਹਾ ਸੀ, ਉਨ੍ਹਾਂ ਕਿਹਾ ਕਿ ਦੋਹਾਂ ਕੈਟਾਗਿਰੀਜ਼ ਦੀ ਜੱਜਮੈਂਟ ਵੱਖ-ਵੱਖ ਹਿਸਾਬ ਨਾਲ ਨਿਯਮਾਂ ਮੁਤਾਬਕ ਕੀਤੀ ਗਈ ਹੈ।

ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹੰਗਾਮਾ
ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹੰਗਾਮਾ

ਰੂਪਨਗਰ: ਜ਼ਿਲ੍ਹੇ ਵਿੱਚ ਸੂਬਾ ਪੱਧਰੀ ਬਾਡੀ ਬਿਲਡਿੰਗ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਵੱਖ ਵੱਖ ਕੈਟਾਗਰੀਆਂ ਦੇ ਮੁਕਾਬਲੇ 'ਚ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਜੱਜਾਂ ਵੱਲੋਂ ਦਿੱਤੇ ਗਏ ਫੈਸਲੇ ਨੂੰ ਗ਼ਲਤ ਦੱਸਦੇ ਹੋਏ ਇੱਕ ਪ੍ਰਤੀਭਾਗੀ ਅਤੇ ਉਸ ਦੇ ਕੋਚ ਨੇ ਹੰਗਾਮਾ ਕੀਤਾ।

ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹੰਗਾਮਾ

ਜਾਣਕਾਰੀ ਮੁਤਾਬਕ ਇਹ ਹੰਗਾਮਾ ਫਿਜ਼ਿਕ- ਮਸਲ ਮੁਕਾਬਲੇ ਦੀ ਚੈਂਪੀਅਨਸ਼ਿਪ ਨੂੰ ਲੈ ਕੇ ਕੀਤਾ ਗਿਆ। ਇੱਕ ਸਥਾਨਕ ਜਿੰਮ ਦੇ ਕੋਚ ਨੇ ਇਨ੍ਹਾਂ ਮੁਕਾਬਲਿਆਂ ਦਾ ਜੱਜਮੈਂਟ ਕਰ ਰਹੇ ਜੱਜਾਂ ਦੇ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਕੀਤੀ। ਹੰਗਾਮੇ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕੋਚ ਰਾਜ ਨੇ ਦੱਸਿਆ ਕਿ ਅਸੀਂ ਰਲ- ਮਿਲ ਕੇ ਰੂਪਨਗਰ 'ਚ ਸੂਬਾ ਪੱਧਰੀ ਮੁਕਾਬਲਾ ਕਰਵਾ ਰਹੇ ਹਾ ਅਤੇ ਆਈਬੀਐਫ ਨਾਲ ਜੁੜੇ ਜੱਜ ਸਾਹਿਬਾਨ ਦਾ ਅਸੀਂ ਪੂਰਾ ਆਦਰ ਸਤਿਕਾਰ ਕੀਤਾ ਪਰ ਇਨ੍ਹਾਂ ਵੱਲੋਂ ਮੁਕਾਬਲਿਆਂ ਦੇ ਵਿੱਚ ਗਲਤ ਜੱਜਮੈਂਟ ਦਿੱਤੀ ਗਈ ਹੈ।

ਰਾਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੇ ਨਾਲ ਜੁੜੇ ਨੂੰ ਹੀ ਚੈਂਪੀਅਨ ਡਿਕਲੇਅਰ ਕਰ ਦਿੱਤਾ ਜਦਕਿ ਮਨਿੰਦਰ ਜੋ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਗੋਲਡ ਜੇਤੂ ਹੈ ਬਾਡੀ ਬਿਲਡਿੰਗ ਦੇ ਮੁਕਾਬਲੇ 'ਚ ਭਾਗ ਲੈਣ ਵਾਲਾ ਨਵਾਂ ਖਿਡਾਰੀ ਹੈ, ਉਸ ਨੂੰ ਸਿਲਵਰ ਮੈਡਲ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨਜਿੰਦਰ ਦੀ ਥਾਂ ਗੋਲਡ ਮੈਡਲ ਹਾਸਲ ਕਰਨ ਵਾਲਾ ਨੌਜਵਾਨ ਮਨਿੰਦਰ ਨਾਲੋਂ ਕਾਫ਼ੀ ਕਮਜ਼ੋਰ ਹੈ। ਉਧਰ ਮਨਿੰਦਰ ਵੀ ਜੱਜਾਂ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਨਜ਼ਰ ਆਇਆ।

ਇਸ ਮੁਕਾਬਲੇ ਵਿੱਚ ਜੱਜਮੈਂਟ ਦੇਣ ਵਾਲੇ ਜੱਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਇੰਡੀਅਨ ਬਾਡੀ ਬਿਲਡਰ ਐਸੋਸੀਏਸ਼ਨ ਦੇ ਵਿੱਚ ਨੈਸ਼ਨਲ ਜੱਜ ਹਨ। ਉਨ੍ਹਾਂ ਦੱਸਿਆ ਕਿ ਇਹ ਵਿਵਾਦ ਪੂਰੀ ਤਰ੍ਹਾਂ ਗ਼ਲਤ ਹੈ। ਕਿਉਂਕਿ ਬਾਡੀ ਬਿਲਡਿੰਗ ਕੈਟਾਗਰੀ ਅਤੇ ਮੈਨਜ਼ ਫਜਿਕ ਕੈਟਾਗਰੀ ਦੋਵੇਂ ਵੱਖ-ਵੱਖ ਮੁਕਾਬਲੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਜੋ ਬਾਡੀ ਬਿਲਡਿੰਗ ਚੈਂਪੀਅਨ ਹੈ ਉਹੀ ਮੈਨ ਫਿਜ਼ਿਕਸ ਚੈਂਪੀਅਨ ਬਣੇ ਕਿਉਂਕਿ ਕੌਮਾਂਤਰੀ ਲੈਵਲ ਤੇ ਦੋਨਾਂ ਮੁਕਾਬਲਿਆਂ ਦੇ ਵਿੱਚ ਜੱਜਮੈਂਟ ਦੇ ਰੂਲ ਬਿਲਕੁਲ ਵੱਖ-ਵੱਖ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕ ਜੱਜਮੈਂਟ ਦੇ ਇਨ੍ਹਾਂ ਰੂਲਾਂ ਬਾਰੇ ਜਾਗਰੂਕ ਨਹੀਂ ਹਨ, ਇਸ ਕਾਰਨ ਅਕਸਰ ਅਜਿਹੇ ਵਿਵਾਦ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜੱਜਮੈਂਟ ਪੂਰੀ ਤਰ੍ਹਾਂ ਨਿਰਪੱਖ ਤੇ ਕੌਮਾਂਤਰੀ ਨਿਯਮਾਂ ਮੁਤਾਬਕ ਕੀਤੀ ਗਈ ਹੈ।

ਇਹ ਵਿਵਾਦ ਕਾਫ਼ੀ ਦੇਰ ਤੱਕ ਚੱਲਿਆ ਪਰ ਬਾਅਦ ਦੋਹਾਂ ਧਿਰਾਂ ਸ਼ਾਂਤ ਹੋ ਗਈਆਂ ਅਤੇ ਜੱਜਾਂ ਵੱਲੋਂ ਦਿੱਤੇ ਗਏ ਫੈਸਲੇ ਕਾਇਮ ਰਹੇ।

Intro:exclusive ......
ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਜੱਜਾਂ ਨੇ ਗਲਤ ਫੈਸਲਾ ਦਿੱਤਾ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ

Body:ਰੋਪੜ ਦੇ ਵਿੱਚ ਪੰਜਾਬ ਪੱਧਰ ਦਾ ਬਾਡੀ ਬਿਲਡਿੰਗ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਕੈਟਾਗਰੀਆਂ ਦੇ ਨੌਜਵਾਨਾਂ ਨੇ ਹਿੱਸਾ ਲਿਆ
ਪਰ ਫਿਜ਼ਿਕਸ ਮਸਲ ਮੁਕਾਬਲੇ ਦੇ ਚੈਂਪੀਅਨ ਨੂੰ ਲੈ ਕੇ ਨੂੰ ਲੈ ਕੇ ਖੂਬ ਹੰਗਾਮਾ ਹੋਇਆ . ਸਥਾਨਕ ਇੱਕ ਜਿੰਮ ਦੇ ਕੋਚ ਦੀ ਇਨ੍ਹਾਂ ਮੁਕਾਬਲਿਆਂ ਦਾ ਜੱਜਮੈਂਟ ਕਰ ਰਹੇ ਜੱਜਾਂ ਦੇ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਹੁੰਦੀ ਰਹੀ
ਹੰਗਾਮੇ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕੋਚ ਰਾਜ ਨੇ ਦੱਸਿਆ ਕਿ ਅਸੀਂ ਰਲ ਮਿਲ ਕੇ ਰੋਪੜ ਦੇ ਵਿੱਚ ਸਟੇਟ ਲੈਵਲ ਦਾ ਮੁਕਾਬਲਾ ਕਰਵਾਇਆ ਅਤੇ ਆਈ ਬੀ ਐੱਫ ਨਾਲ ਜੁੜੇ ਜੱਜ ਸਾਹਿਬਾਨ ਦਾ ਅਸੀਂ ਪੂਰਾ ਆਦਰ ਸਤਿਕਾਰ ਕੀਤਾ ਪਰ ਇਨ੍ਹਾਂ ਵੱਲੋਂ ਮੁਕਾਬਲਿਆਂ ਦੇ ਵਿੱਚ ਗਲਤ ਜੱਜਮੈਂਟ ਦਿੱਤੀ ਗਈ ਹੈ
ਰਾਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੇ ਨਾਲ ਜੁੜੇ ਨੂੰ ਹੀ ਚੈਂਪੀਅਨ ਡਿਕਲੇਅਰ ਕਰ ਦਿੱਤਾ ਜਦਕਿ ਮਨਿੰਦਰ ਜੋ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਗੋਲਡ ਜੇਤੂ ਹੈ ਬਾਡੀ ਬਿਲਡਿੰਗ ਦੇ ਵਿੱਚ ਉਹਨੂੰ ਇਨ੍ਹਾਂ ਨੇ ਸਿਲਵਰ ਮੈਡਲ ਦੇ ਦਿੱਤਾ
ਜੱਜਾਂ ਵੱਲੋਂ ਜਿਸ ਨੂੰ ਜੇਤੂ ਕਰਾਰ ਦਿੱਤਾ ਗਿਆ ਉਹ ਮਨਿੰਦਰ ਦੇ ਮੁਕਾਬਲੇ ਕਾਫੀ ਕਮਜ਼ੋਰ ਹੈ ਉਧਰ ਮਨਿੰਦਰ ਵੀ ਜੱਜਾਂ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਨਜ਼ਰ ਆਇਆ
ਬਾਈਟ ਰਾਜ ਕੋਚ
ਮਨਿੰਦਰ ਬਾਡੀ ਬਿਲਡਰ
ਇਸ ਮੁਕਾਬਲਿਆਂ ਦੇ ਵਿੱਚ ਜੱਜਮੈਂਟ ਦੇਣ ਵਾਲੇ ਪ੍ਰਦੀਪ ਕੁਮਾਰ ਜੋ ਇੰਡੀਅਨ ਬਾਡੀ ਬਿਲਡਰ ਐਸੋਸੀਏਸ਼ਨ ਦੇ ਵਿੱਚ ਨੈਸ਼ਨਲ ਜੱਜ ਹਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਇਹ ਵਿਵਾਦ ਹੋਇਆ ਹੈ ਉਹ ਬਿਲਕੁਲ ਗ਼ਲਤ ਹੋਇਆ ਹੈ ਕਿਉਂਕਿ ਬਾਡੀ ਬਿਲਡਿੰਗ ਕੈਟਾਗਰੀ ਅਤੇ ਮੈਨਜ਼ ਫਜਿਕਸ ਕੈਟਾਗਰੀ ਦੋਨੇ ਅਲੱਗ ਅਲੱਗ ਹਨ ਇਹ ਜ਼ਰੂਰੀ ਨਹੀਂ ਹੈ ਕਿ ਜੋ ਬਾਡੀ ਬਿਲਡਿੰਗ ਚੈਂਪੀਅਨ ਹੈ ਉਹੀ ਮੈਨ ਫਿਜ਼ਿਕਸ ਚੈਂਪੀਅਨ ਬਣੇ ਕਿਉਂਕਿ ਕੌਮਾਂਤਰੀ ਲੈਵਲ ਤੇ ਦੋਨਾਂ ਮੁਕਾਬਲਿਆਂ ਦੇ ਵਿੱਚ ਜੱਜਮੈਂਟ ਦੇ ਰੂਲ ਬਿਲਕੁਲ ਅਲੱਗ ਅਲੱਗ ਹੈ
ਆਮ ਲੋਕਾਂ ਨੂੰ ਇਨ੍ਹਾਂ ਦੇ ਫਰਕ ਦਾ ਨਹੀਂ ਪਤਾ ਇਸ ਕਰਕੇ ਕਈ ਵਾਰ ਮੁਕਾਬਲਿਆਂ ਦੇ ਵਿੱਚ ਏਦਾਂ ਦੇ ਰੌਲੇ ਪੈਂਦੇ ਰਹਿੰਦੇ ਹਨ ਸਾਡੇ ਵੱਲੋਂ ਜੋ ਵੀ ਜੱਜਮੈਂਟ ਕੀਤੀ ਗਈ ਹੈ ਉਹ ਬਿਲਕੁਲ ਸਹੀ ਕੌਮਾਂਤਰੀ ਰੂਲਾਂ ਦੇ ਮੁਤਾਬਕ ਹੀ ਕੀਤੀ ਗਈ ਹੈ
ਬਾਈਟ ਪ੍ਰਦੀਪ ਕੁਮਾਰ ਬਾਡੀ ਬਿਲਡਿੰਗ ਜੱਜ

Conclusion:ਰੋਪੜ ਦੇ ਵਿੱਚ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਦੇ ਵਿੱਚ ਗਲਤ ਡਿਸੀਜ਼ਨ ਨੂੰ ਲੈ ਕੇ ਇਹ ਹਾਈ ਵੋਲਟੇਜ਼ ਹੰਗਾਮਾ ਕਾਫੀ ਦੇਰ ਤੱਕ ਚੱਲਦਾ ਰਿਹਾ ਪਰ ਬਾਅਦ ਦੇ ਵਿੱਚ ਦੋਨੇ ਧਿਰਾਂ ਸ਼ਾਂਤ ਹੋ ਗਈਆਂ
ETV Bharat Logo

Copyright © 2024 Ushodaya Enterprises Pvt. Ltd., All Rights Reserved.