ਸ੍ਰੀ ਅਨੰਦਪੁਰ ਸਾਹਿਬ: ਸ਼ਹਿਰ ’ਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਖੇ ਕਲੋਰੀਨ ਗੈਸ ਲੀਕ ਹੋਣ ਨਾਲ ਕਈ ਠੇਕਾ ਮੁਲਾਜ਼ਮ ਅਤੇ ਰੈਗੂਲਰ ਮੁਲਾਜ਼ਮ ਗੈਸ ਚੜ੍ਹਨ ਨਾਲ ਬੇਹੋਸ਼ ਗਏ। ਜਿਹਨਾਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਦੱਸ ਦਈਏ ਕੀ ਇਹ ਕਲੋਰੀਨ ਗੈਸ ਜਿਹੜੀ ਪਾਣੀ ਦੀ ਸਪਲਾਈ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਹੁੰਦੀ ਹੈ ਉਸ ਨੂੰ ਸਾਫ ਕਰਨ ਲਈ ਵਰਤੀ ਜਾਂਦੀ ਹੈ। ਘਟਨਾ ਇਸ ਤਰ੍ਹਾਂ ਵਾਪਰੀ ਕੀ ਕਲੋਰੀਨ ਗੈਸ ਟੈਂਕ ਨੂੰ ਚੈਕਿੰਗ ਸਮੇਂ ਪਾਈਪ ਵਿੱਚ ਲੀਕੇਜ ਹੋ ਰਹੀ ਜਿਸਨੂੰ ਰੋਕਣ ਸਮੇਂ ਇਹ ਹੋਰ ਵੱਧ ਗਈ ਫਿਰ ਪੀ.ਏ.ਸੀ.ਐਲ. ਨੰਗਲ ਤੋਂ ਮਸ਼ੀਨ ਅਤੇ ਕਰਮਚਾਰੀ ਆਏ ਜਿਹਨਾਂ ਨੇ ਇਸ ’ਤੇ ਕਾਬੂ ਪਾਇਆ।
ਇਹ ਵੀ ਪੜੋ: 70 ਸਾਲਾ ਬਜ਼ੁਰਗ ਨੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਸ਼ੁਰੂ ਕੀਤੀ 500 ਕਿਲੋਮੀਟਰ ਲੰਬੀ ਦੋੜ
ਡਾਕਟਰ ਪ੍ਰਦੀਪ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕਲੋਰੀਨ ਗੈਸ ਤੋਂ ਪ੍ਰਭਾਵਿਤ ਮੁਲਾਜ਼ਮ ਆਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਹਰਜੀਤ ਪਾਲ ਸਿੰਘ ਐਕਸੀਅਨ ਨੇ ਦੱਸਿਆ ਕਿ ਇਸ ਟੈਂਕ ਵਿੱਚ 30 ਫੀਸਦ ਤਕ ਗੈਸ ਬਾਕੀ ਸੀ ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ 3 ਮੁਲਾਜ਼ਮ ਪ੍ਰਭਾਵਿਤ ਹੋਏ ਹਨ ਜੋ ਖਤਰੇ ਤੋਂ ਬਾਹਰ ਹਨ।
ਇਹ ਵੀ ਪੜੋ: 'ਈਜ਼ ਆਫ਼ ਡੁਇੰਗ ਬਿਜ਼ਨਸ' ਦੇ ਇੰਡੈਕਸ ਸਰਵੇਖਣ ’ਚ ਲੁਧਿਆਣਾ ਨੇ ਚੰਡੀਗੜ੍ਹ ਨੂੰ ਪਛਾੜਿਆ