ਸ੍ਰੀ ਆਨੰਦਪੁਰ ਸਾਹਿਬ: ਨੈਣਾਂ ਦੇਵੀ (Naina Devi) ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਹਾਦਸਾ ਵਾਪਰਿਆ। ਨੈਣਾ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਸ਼ਰਧਾਲੂ ਆਪਣੇ ਘਰ ਨੂੰ ਵਾਪਿਸ ਜਾ ਰਹੇ ਸਨ। ਇਸੇ ਦੌਰਾਨ ਭਾਰੀ ਮੀਂਹ ਕਰਕੇ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਮਾਰਗ (Sri Anandpur Sahib Naina Devi Road) ਤੇ ਚਲਦੀ ਕਾਰ ਉੱਤੇ ਭਾਰੀ ਦਰੱਖ਼ਤ ਡਿੱਗ ਪਿਆ।
ਇਸ ਹਾਦਸੇ ਵਿੱਚ ਕਾਰ ਦਾ ਭਾਰੀ ਨੁਕਸਾਨ ਹੋਇਆ ਅਤੇ ਕਾਰ ਸਵਾਰ ਵੀ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭਰਤੀ ਕਰਵਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂਂ ਬੱਚਤ ਰਹੀ ਹੈ।
ਇਸ ਹਾਦਸੇ ਕਰਕੇ ਅੱਧਾ ਘੰਟਾ ਤੋਂ ਵੱਧ ਦੇ ਸਮਾਂ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਮੁੱਖ ਮਾਰਗ ਤੇ ਜਾਮ ਲੱਗਿਆ ਰਿਹਾ।
ਭਾਰੀ ਦਰੱਖਤ ਡਿੱਗਣ ਦਾ ਕਾਰਨ ਬਰਸਾਤ ਦਾ ਮੌਸਮ ਦੱਸਿਆ ਜਾ ਰਿਹਾ ਹੈ ਕਿਉਂਕਿ ਦਰੱਖ਼ਤ ਜੜ੍ਹਾਂ ਸਮੇਤ ਮਿੱਟੀ ਪੋਲੀ ਹੋਣ ਕਾਰਨ ਸੜਕ ਵਾਲੇ ਪਾਸੇ ਨੂੰ ਹੀ ਡਿੱਗ ਗਿਆ ਜਿਸ ਦੇ ਥੱਲੇ ਇਨੋਵਾ ਗੱਡੀ ਆ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਦਰੱਖ਼ਤ ਅਤੇ ਗੱਡੀ ਨੂੰ ਪਾਸੇ ਕਰਵਾ ਕੇ ਮਾਰਗ ਚਲਦਾ ਕਰਵਾਇਆ।
ਇਸ ਮੌਕੇ ਕਾਰ ਸਵਾਰ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੁਧਿਆਣਾ ਦੇ ਵਾਸੀ ਹਨ ਜੋ ਸ੍ਰੀ ਨੈਣਾ ਦੇਵੀ ਵਿਖੇ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਚਲਦੀ ਗੱਡੀ ਤੇ ਇਕੋ ਦਮ ਦਰਖ਼ਤ ਡਿੱਗ ਜਾਣ ਨਾਲ ਵਾਲ ਵਾਲ ਬਚਾਅ ਹੋ ਗਿਆ ਪਰ ਉਨ੍ਹਾਂ ਦਾ ਪਰਿਵਾਰਕ ਮੈਂਬਰ ਦੇ ਨੱਕ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ:- ਜੰਮੂ -ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈਸ਼