ETV Bharat / state

ਪਟਿਆਲਾ ਕਿਸਾਨਾਂ ਦੇ ਧਰਨੇ 'ਚ ਪਹੁੰਚੀ ਪਹਿਲਵਾਨ ਵਿਨੇਸ਼ ਫੋਗਾਟ, ਕਿਹਾ- ਹਰ ਚੀਜ਼ ਲਈ ਧਰਨਾ ਦੇਣਾ ਪੈ ਰਿਹਾ ...

ਪਟਿਆਲਾ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਬਾਹਰ ਪਿਛਲੇ 4 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਵਿੱਚ ਪਹਿਲਵਾਨ ਖਿਡਾਰੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਹਨ। ਇੱਥੇ ਪਹੁੰਚੀ ਖਿਡਾਰਣ ਵਿਨੇਸ਼ ਫੋਗਾਟ ਨੇ ਕਿਹਾ ਕਿ ਦੇਸ਼ ਵਿੱਚ ਹਰ ਚੀਜ਼ ਲਈ ਧਰਨਾ ਦੇਣਾ ਪੈ ਰਿਹਾ ਹੈ, ਇੱਥੇ ਸਾਡੀ ਕੋਈ ਕਦਰ ਹੀ ਨਹੀਂ ਹੈ।

Farmer protest in Patiala
Farmer protest in Patiala
author img

By

Published : Jun 12, 2023, 12:12 PM IST

ਪਟਿਆਲਾ ਕਿਸਾਨਾਂ ਦੇ ਧਰਨੇ 'ਚ ਪਹੁੰਚੀ ਪਹਿਲਵਾਨ ਵਿਨੇਸ਼ ਫੋਗਾਟ

ਪਟਿਆਲਾ: ਪਟਿਆਲਾ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨੇ ਉੱਤੇ ਕਿਸਾਨ ਬੈਠੇ ਹੋਏ ਹਨ। ਕਿਸਾਨਾਂ ਦੇ ਸਮਰਥਨ ਵਿੱਚ ਵਿਨੇਸ਼ ਫੋਗਾਟ ਵੀ ਪਹੁੰਚੀ ਹੈ। ਇਸ ਵਿੱਚ ਕਿਸਾਨ ਆਪਣੀਆਂ 21 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਦੌਰਾਨ ਕਿਸਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 4 ਹੋਰ ਸਾਥੀ ਭੁੱਖ ਹੜਤਾਲ ’ਤੇ ਬੈਠੇ ਹਨ।

ਹਰ ਛੋਟੀ ਮੰਗ ਲਈ ਧਰਨਾ ਦੇਣ ਪੈ ਰਿਹਾ: ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਮਰਨ ਵਰਤ 'ਤੇ ਬੈਠੇ ਕਿਸਾਨਾਂ ਦਾ ਸਮਰਥਨ ਕਰਨ ਲਈ ਐਤਵਾਰ ਨੂੰ ਪਟਿਆਲਾ ਬਿਜਲੀ ਬੋਰਡ ਦੇ ਮੁੱਖ ਦਫਤਰ ਦੇ ਬਾਹਰ ਪਹੁੰਚੀ। ਇੱਥੇ ਉਨ੍ਹਾਂ ਕਿਹਾ ਕਿ ਦੇਸ਼ 'ਚ ਗੱਲ ਕਰਨ ਲਈ ਲੋਕਾਂ ਨੂੰ ਧਰਨੇ 'ਤੇ ਬੈਠਣਾ ਪੈਂਦਾ ਹੈ। ਇਹ ਦੇਸ਼ ਲਈ ਚੰਗਾ ਨਹੀਂ ਹੈ। ਲੋਕ ਬਹੁਤ ਦੁਖੀ ਹਨ, ਉਹ ਆਪਣੇ ਪਰਿਵਾਰ ਛੱਡ ਕੇ ਬੈਠੇ ਹਨ। ਲੋਕਾਂ ਨੂੰ ਇੰਨਾ ਦੁਖੀ ਨਹੀਂ ਕਰਨਾ ਚਾਹੀਦਾ। ਅੱਜ ਮੈਂ ਇੱਥੇ ਇਨ੍ਹਾਂ ਲੋਕਾਂ ਲਈ ਆਈ ਹਾਂ, ਸਾਡੀ ਲੜਾਈ ਵੀ ਜਾਰੀ ਰਹੇਗੀ।

ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨਾਂ ਦੀ ਆਤਮਾ ਨੇ ਜੇਕਰ ਬਦ ਦੁਆ ਦੇ ਦਿੱਤੀ ਤਾਂ, ਪਤਾ ਨਹੀਂ ਕਿੱਥੇ ਜਾ ਕੇ ਲੱਗੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕਿਸਾਨ, ਚਾਹੇ ਖਿਡਾਰੀ ਕਿਸੇ ਦੀ ਕੋਈ ਕਦਰ ਨਹੀਂ ਹੈ। ਸ਼ਾਸਨ ਉੱਤੇ ਬੈਠਣ ਵਾਲਾ ਆਮ ਆਦਮੀ ਦਾ ਦਰਦ ਭੁੱਲ ਜਾਂਦੇ ਹਨ। ਸਾਡੇ ਦੇਸ਼ ਵਿੱਚ ਆਮ ਆਦਮੀ ਦੀ ਕਦਰ ਨਹੀਂ ਹੈ, ਚਾਹੇ ਕੋਈ ਵੀ ਸੜਕਾਂ ਉੱਤੇ ਬੈਠਾ ਹੈ, ਸਰਕਾਰ ਨੂੰ ਕੋਈ ਫ਼ਰਕ ਨਹੀਂ ਹੈ।

ਸਾਡੀ ਲੜਾਈ ਛੋਟੀ, ਧੀਆਂ ਨੂੰ ਵੀ ਇਨਸਾਫ ਦਿਵਾਉਣਾ: ਉੱਥੇ ਹੀ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਪਹਿਲਵਾਨ ਧੀਆਂ ਧਰਨੇ ਉੱਤੇ ਬੈਠੀਆਂ ਸਨ, ਇਹ ਸਾਨੂੰ ਵੀ ਚੰਗੀ ਨਹੀਂ ਲੱਗਾ, ਤਾਂ ਅਸੀ ਉੱਥੇ ਜਾ ਕੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਇਨ੍ਹਾਂ ਦੀ ਲੜਾਈ ਸਾਹਮਣੇ ਛੋਟੀ ਹੈ। ਉਹ ਚਾਹੁੰਦੇ ਹਨ ਕਿ ਬੱਚੀਆਂ ਨੂੰ ਇਨਸਾਫ ਦਿਵਾਉਣ ਲਈ ਇਨ੍ਹਾਂ ਦੀ ਅਗਵਾਈ ਵਿੱਚ ਯਾਤਰਾ ਕੱਢਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਚੀਆਂ ਨਾਲ ਗ਼ਲਤ ਸਲੂਕ ਕਰਨ ਵਾਲੇ ਨੂੰ ਸੱਤਾਧਾਰੀ ਨੇ ਬਚਾ ਕੇ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ, ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਨੂੰ ਨੇਤਾ ਨੇ ਗੱਡੀ ਨਾਲ ਕੁਚਲਿਆਂ, ਉਨ੍ਹਾਂ ਦੇ ਦੋਸ਼ੀ ਵੀ ਬਚਾਏ ਹੋਏ ਹਨ। ਅਜਿਹੇ ਲੋਕਾਂ ਨੂੰ ਸਤਾ ਵਿੱਚ ਨਹੀਂ ਆਉਣ ਦੇਣਾ ਚਾਹੀਦਾ।

ਦੱਸ ਦਈਏ ਕਿ ਪਿਛਲੇ 4 ਦਿਨਾਂ ਤੋਂ ਗੈਰ ਸਿਆਸੀ ਯੂਨਾਈਟਿਡ ਕਿਸਾਨ ਮੋਰਚਾ ਦੀ ਤਰਫੋਂ ਪਟਿਆਲਾ ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਕਿਸਾਨ ਆਪਣੀਆਂ 21 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਧਰਨੇ ਦੌਰਾਨ ਕਿਸਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 4 ਹੋਰ ਸਾਥੀ ਭੁੱਖ ਹੜਤਾਲ ’ਤੇ ਬੈਠੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.