ਪਟਿਆਲ਼ਾ: ਸੂਬੇ ਵਿੱਚ ਸਰਕਾਰ ਨੇ 11 ਵਜੇ ਤੋਂ ਬਾਅਦ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਹਨ ਪਰ ਉੱਥੇ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਕੋਲ ਪੁਲਿਸ ਦੀ 24 ਘੰਟੇ ਚੌਕਸੀ ਹੁੰਦੀ ਹੈ ਪਰ ਫਿਰ ਵੀ 11 ਵਜੇ ਤੋਂ ਬਾਅਦ ਸ਼ਰਾਬ ਦੇ ਵਪਾਰੀ ਧੜੱਲੇ ਨਾਲ ਠੇਕੇ ਖੁਲ੍ਹੇ ਰੱਖ ਕੇ ਸ਼ਰਾਬ ਵੇਚਦੇ ਹਨ।
ਪ੍ਰਸ਼ਾਸਨ ਤੋਂ ਬੇਖ਼ੌਫ਼ ਹੋ ਕੇ ਸ਼ਹਿਰ ਵਿੱਚ ਸ਼ਰਾਬ ਦੀ ਕਾਲਾਬਜ਼ਾਰੀ ਹੋ ਰਹੀ ਹੈ ਤੇ ਲੋਕ ਮਹਿੰਗੀ ਕੀਮਤ 'ਤੇ ਸ਼ਰਾਬ ਖ਼ਰੀਦ ਕੇ ਲੈ ਜਾਂਦੇ ਹਨ ਪਰ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਨਜ਼ਰ ਆ ਰਹੀ।
ਹੁਣ ਪ੍ਰਸ਼ਾਸਨ ਦੇ ਦਾਅਵਿਆ 'ਤੇ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਸ਼ਰੇਆਮ ਰਾਤ 12 ਵਜੇ ਦਾਰੂ ਵੇਚਣਾ ਸੰਭਵ ਹੈ ਜਾਂ ਨਹੀਂ ?