ETV Bharat / state

ਧੂਰੀ: ਐਸਬੀਆਈ ਬੈਂਕ ਚ ਲਾਇਆ ਪਾੜ, ਪਰ ਨਹੀਂ ਕੀਤੀ ਚੋਰੀ - ਡੀਐਸਪੀ ਪਰਮਜੀਸ ਸਿੰਘ

ਐਸਬੀਆਈ ਬੈਂਕ ਚ ਇੱਕ ਲੰਮਾ ਪਾੜ ਵੇਖਿਆ ਗਿਆ, ਪਰ ਚੋਰੀ ਤੋਂ ਬਚਾਅ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਐਸਬੀਆਈ ਬੈਂਕ
ਐਸਬੀਆਈ ਬੈਂਕ
author img

By

Published : Nov 30, 2020, 9:02 PM IST

ਧੂਰੀ: ਐਸਬੀਆਈ ਬੈਂਕ 'ਚ ਇੱਕ ਲੰਮਾ ਪਾੜ ਵੇਖਿਆ ਗਿਆ ਹੈ। ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ 'ਚ ਲੱਗੇ ਡੀਐਸਪੀ ਪਰਮਜੀਸ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ 'ਚ ਇੱਕ ਆਦਮੀ ਬੈਂਕ ਦੇ ਅੰਦਰ ਜਾਂਦਾ ਵੇਖਿਆ ਗਿਆ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਚੋਰ ਨੇ ਨਾ ਹੀ ਸੋਨੇ ਅਤੇ ਨਾ ਪੈਸਿਆਂ ਨੂੰ ਹੱਥ ਲਾਇਆ ਬਲਕਿ ਉਹ ਕਾਗਜ਼ਾ ਨਾਲ ਛੇੜਛਾੜ ਕਰਦਾ ਵੇਖਿਆ ਗਿਆ ਹੈ। ਇਹ ਘਟਨਾ ਹੈਰਾਨੀਜਨਕ ਹੈ।

ਐਸਬੀਆਈ ਬੈਂਕ ਚ ਇੱਕ ਲੰਮਾ ਪਾੜ ਵੇਖਿਆ ਗਿਆ

ਬੈਂਕ ਦੇ ਅੰਦਰ ਦੀ ਖਿੜਕੀ ਦੇ ਥੱਲੇ ਲੰਮਾ ਪਾੜ ਵੇਖਿਆ ਗਿਆ ਹੈ। ਪੁਲਿਸ ਫਿਲਹਾਲ ਸੀਸੀਟੀਵੀ ਰਾਹੀਂ ਉਸ ਵਿਅਕਤੀ ਦੀ ਭਾਲ 'ਚ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਚ ਦਿਨੋਂ ਦਿਨ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਕਾਨੂੰਨ ਦਾ ਡਰ ਚੋਰ ਦੇ ਮਨਾ ਵਿੱਚੋ ਨਿੱਕਲਦਾ ਜਾ ਰਿਹਾ ਹੈ, ਜਿਸ ਕਾਰਨ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।

ਫਿਲਹਾਲ ਇਸ ਘਟਨਾ 'ਚ ਉਸ ਵਿਅਕਤੀ ਦੇ ਫੜ੍ਹੇ ਜਾਣ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਚੋਰੀ ਨਾ ਕਰ ਕਾਗਜ਼ਾ ਨਾਲ ਛੇੜਛਾੜ ਕਰਨ ਪਿੱਛੇ ਕੀ ਕਾਰਨ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.