ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਭਰ ਵਿੱਚ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬੀ ਯੁਨੀਵਰਸਿਟੀ ਦੀ ਫਾਈਨ ਆਰਟਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਣਾਇਆ। ਇਸ ਚਿੱਤਰ ਵਿੱਚ ਜਪੁਜੀ ਸਾਹਿਬ ਦਾ ਪਾਠ ਉਕੇਰਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹੋਰ ਪੈਂਟਿਗਜ਼ ਵੀ ਬਣਾਈਆ ਹਨ।
ਪ੍ਰਭਲੀਨ ਕਹਿੰਦੀ ਹੈ ਕਿ ਉਸ ਦੇ ਪਰਿਵਾਰ ਦੇ ਵਿੱਚ ਵੀ ਸਾਰੇ ਲੋਕ ਖਾਸਕਰ ਉਸਦੀ ਮਾਤਾ ਜੀ ਵੀ ਹਰ ਸਮੇਂ ਪਾਠ ਕਰਦੇ ਰਹਿੰਦੇ ਹਨ ਸੋ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਇਹ ਤਸਵੀਰ ਬਣਾਈ ਹੈ।
ਪ੍ਰਭਲੀਨ ਕੌਰ ਨੇ ਇਸ ਤਸਵੀਰ ਤੋਂ ਇਲਾਵਾ ਕਈ ਹੋਰ ਪੇਂਟਿੰਗਜ਼ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀਆਂ ਬਣਾਈਆਂ ਹਨ, ਇਸ ਤੋਂ ਇਲਾਵਾ ਪ੍ਰਭਲੀਨ ਕੋਰ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਤੇਰਾਂ-ਤੇਰਾਂ ਵਾਲੇ ਜੋ ਵੱਟੇ ਹਨ ਉਹ ਵੀ ਕੈਨਵਸ ਉੱਪਰ ਉਤਾਰਨ ਵਿੱਚ ਲੱਗੀ ਹੋਈ ਹੈ ਜੋ ਕਿ ਛੇਤੀ ਹੀ ਸਭ ਨੂੰ ਵਿਖਾਏ ਜਾਣਗੇ।
ਪ੍ਰਭਲੀਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਇਸ ਕਲਾ ਨੂੰ ਕਿੱਤੇ ਵਜੋਂ ਵੀ ਅਪਣਾ ਸਕਦੀ ਹੈ।
ਇਹ ਵੀ ਪੜੋ: ਅਯੁੱਧਿਆ ਫ਼ੈਸਲਾ: ਯੂਪੀ ਦੇ ਪ੍ਰਮੁੱਖ ਸਕੱਤਰ ਅਤੇ ਡੀਜੀਪੀ ਨੂੰ ਮਿਲਣਗੇ ਸੀਜੀਆਈ ਰੰਜਨ ਗੋਗੋਈ
ਪ੍ਰਭਲੀਨ ਕੋਰ ਨੇ ਜਪੁਜੀ ਸਾਹਿਬ ਦੇ ਪਾਠ ਦੇ ਅੱਖਰਾਂ ਦੇ ਨਾਲ ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਬਣਾਈ ਹੈ ਉਸ ਨੂੰ ਵੇਖਣ ਲਈ ਲੋਕ ਦੂਰੋਂ-ਦੂਰੋਂ ਆ ਰਹੇ ਹਨ ਤੇ ਪ੍ਰਭਲੀਨ ਕੋਰ ਦੀ ਸ਼ਲਾਘਾ ਕਰ ਰਹੇ ਹਨ।