ਪਟਿਆਲਾ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਨਿਹੰਗਾਂ ਨੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਕੇ ਏਐੱਸਆਈ ਦਾ ਹੱਥ ਵੱਢ ਦਿੱਤਾ। ਹਮਲੇ ਮਗਰੋਂ ਇਹ ਨਿਹੰਗ ਬਲਬੇੜਾ ਸਥਿਤ ਗੁਰਦੁਆਰਾ ਖਿਚੜੀ ਸਾਹਿਬ ਵਿੱਚ ਜਾ ਲੁਕੇ। ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਆਪਣੇ ਸਪੈਸ਼ਲ ਅਪ੍ਰੇਸ਼ਨ ਗੁਰੱਪ ਦੇ ਕਮਾਂਡੋਆਂ ਨਾਲ ਕਾਰਵਾਈ ਸ਼ੁਰੂ ਕੀਤੀ। ਪੁਲਿਸ ਦੀ ਇਸ ਕਾਰਵਾਈ ਦੌਰਾਨ ਇੱਕ ਨਿਹੰਗ ਦੇ ਪੁਲਿਸ ਦੀ ਗੋਲੀ ਵੀ ਲਗੀ ਹੈ ਅਤੇ 11 ਨਿਹੰਗਾਂ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਦੀ ਇਸ ਕਾਰਵਾਈ ਦੌਰਾਨ ਇਨ੍ਹਾਂ ਨਿਹੰਗਾਂ ਨੇ ਪੁਲਿਸ ਦੀ ਟੁਕੜੀ 'ਤੇ ਅੰਦਰੋਂ ਹਮਲਾ ਕੀਤਾ। ਪੁਲਿਸ ਨੇ ਇਸ ਕਾਰਵਾਈ ਦੌਰਾਨ ਗੁਰਦੁਆਰੇ 'ਚ ਭਾਰੀ ਮਾਤਰਾਂ ਵਿੱਚ ਹਥਿਆਰ, ਪਟਰੋਲ ਬੰਬ ਸਮੇਤ ਕਈ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਇਸ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਆਈਜੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਸਾਰੇ ਨਿਹੰਗਾਂ ਨੂੰ ਪੁਲਿਸ ਨੇ ਆਤਮ ਸਮਰਪਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਹੰਗਾਂ ਨੇ ਆਤਮ ਸਮਰਪਣ ਦੀ ਥਾਂ ਮੁੜ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਹੱਥ ਵੱਢੇ ਜਾਣ ਵਾਲੇ ਏਐੱਸਆਈ ਹਰਜੀਤ ਸਿੰਘ ਏਐਸਆਈ ਦੀ ਸਫਲ ਸਰਜਰੀ ਤੋਂ ਬਾਅਦ ਉਸ ਦਾ ਪੀਜੀਆਈ ਵਿੱਚ ਹੱਥ ਮੁੜ ਜੋੜ ਦਿੱਤਾ ਗਿਆ ਹੈ।