ਪਟਿਆਲਾ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਪੂਰੇ ਭਾਰਤ ਵਿੱਚ ਅਲੱਗ-ਅਲੱਗ ਥਾਵਾਂ 'ਤੇ ਉਨ੍ਹਾਂ ਦੇ ਚਾਉਣ ਵਾਲਿਆਂ ਵੱਲੋਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਇਸੇ ਦੇ ਚੱਲਦੇ ਰਾਜਪੁਰਾ ਦੇ ਰਹਿਣ ਵਾਲੇ ਗ੍ਰਾਸ ਆਰਟਿਸਟ ਅਭਿਸ਼ੇਕ ਚੌਹਾਨ ਵੱਲੋਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੋਰ ਤੇ ਮੋਰਨੀ ਦਾ ਜੋੜਾ ਬਣਾਇਆ ਗਿਆ। ਅਭਿਸ਼ੇਕ ਚੌਹਾਨ ਗ੍ਰਾਸ ਆਰਟਿਸਟ ਹਨ ਜੇ ਕਿ ਕੱਖਾਂ ਅਤੇ ਤੀਲਿਆਂ ਨਾਲ ਕਲਾਕ੍ਰੀਤੀਆਂ ਤਿਆਰ ਕਰਦੇ ਹਨ।
ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਉਨ੍ਹਾਂ ਨੂੰ ਗਿਫ਼ਟ ਕਰਨ ਦੇ ਨਾਲ-ਨਾਲ ਅਭਿਸ਼ੇਕ ਨੇ ਨਰਿੰਦਰ ਮੋਦੀ ਨੂੰ ਪ੍ਰਸਤਾਵ ਦਿੱਤਾ ਕਿ ਜਿਸ ਤਰ੍ਹਾਂ ਉਹ ਖਾਦੀ ਦੇ ਬ੍ਰਾਂਡ ਅੰਬੈਸਡਰ ਬਣੇ ਹਨ, ਇਸੇ ਤਰ੍ਹਾਂ ਹੀ ਉਹ ਕੱਖ ਨਾਲ ਕਲਾਕ੍ਰਿਤੀਆਂ ਬਣਾਉਣ ਵਾਲੇ ਆਰਟਿਸਟਾਂ ਵਾਸਤੇ ਮੂਹਰੇ ਆਉਣ। ਈ.ਟੀ.ਵੀ. ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਅਭਿਸ਼ੇਕ ਨੇ ਕਿਹਾ ਕਿ ਉਹ ਅੱਖਾਂ ਉੱਪਰ ਪੱਟੀ ਬੰਨ੍ਹ ਕੇ ਕਲਾਕ੍ਰਿਤੀ ਦਾ ਇਹ ਹੁਨਰ ਉਨ੍ਹਾਂ ਲੋਕਾਂ ਨੂੰ ਵੀ ਸਿਖਾਉਣਾ ਚਾਹੁੰਦੇ ਹਨ ਜੋ ਨੇਤਰਹੀਣ ਹਨ ਤਾਂ ਜੋ ਪੂਰੇ ਵਿਸ਼ਵ ਵਿੱਚ ਸਾਡੇ ਭਾਰਤ ਦਾ ਨਾਮ ਰੌਸ਼ਨ ਹੋ ਸਕੇ।