ਪਟਿਆਲਾ: ਇੱਥੋਂ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਲੋਕਾਂ ਨੂੰ ਸਸਤੀਆਂ ਦਵਾਈਆਂ ਦੇਣ ਦੇ ਲਈ ਇੱਕ ਦਵਾਈਆਂ ਦੀ ਦੁਕਾਨ ਖੋਲ੍ਹੀ ਗਈ ਹੈ।
ਅਕਸਰ ਹੀ ਲੋਕ ਆਪਣਾ ਕੰਮ ਕਾਰ ਚਲਾਉਣ ਵਾਸਤੇ ਉੱਚ-ਸਿੱਖਿਆਵਾਂ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਪਟਿਆਲਾ ਦੀ ਰਹਿਣ ਵਾਲੀ ਤ੍ਰਿਪਤੀ ਬਾਂਸਲ ਨੇ ਸ਼ਹਿਰ ਵਿੱਚ ਸਸਤੀਆਂ ਦਵਾਈਆਂ ਦੀ ਦੁਕਾਨ ਖੋਲ੍ਹੀ ਹੈ, ਜੋ ਕਿ ਸ਼ਹਿਰ ਦੀ ਪਹਿਲੀ ਲੜਕੀ ਹੈ ਜਿਸ ਨੇ ਇਹ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਐੱਮ.ਫ਼ਾਰਮੈਸੀ ਵਿੱਚ ਸੋਨ ਤਮਗ਼ਾ ਹਾਸਲ ਕੀਤਾ ਹੈ।
ਤ੍ਰਿਪਤੀ ਬਾਂਸਲ ਨੇ ਦੱਸਿਆ ਕਿ ਉਸ ਨੇ ਇਹ ਦੁਕਾਨ ਪ੍ਰਧਾਨ ਮੰਤਰੀ ਜਨ-ਔਸ਼ਧੀ ਮੁਹਿੰਮ ਤਹਿਤ ਇਹ ਦੁਕਾਨ ਖੋਲ੍ਹੀ ਹੈ। ਬੜੀ ਹੀ ਜਲਦੀ ਤੁਸੀਂ ਇਹ ਜਨ-ਔਸ਼ਧੀ ਦੀਆਂ ਦੁਕਾਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਨਜ਼ਦੀਕ ਵਖੋਗੇ। ਪਰ ਇਹ ਪਹਿਲੀ ਜਨ-ਔਸ਼ਧੀ ਦੀ ਦੁਕਾਨ ਹੈ ਜੋ ਕਿ ਸ਼ਹਿਰ ਦੇ ਬਾਹਰ-ਬਾਹਰ ਕਾਲੋਨੀ ਵਿੱਚ ਖੋਲ੍ਹੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਤ੍ਰਿਪਤੀ ਨੇ ਇਹ ਦੁਕਾਨ ਜਿਥੇ ਖੋਲ੍ਹੀ ਹੈ, ਉੱਥੇ ਸਰਕਾਰੀ ਹਸਪਤਾਲ ਨਹੀਂ ਹੈ ਕੋਈ, ਪਰ ਸਗੋਂ ਨਿੱਜੀ ਹਸਪਤਾਲ ਹੀ ਹਨ। ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਨਿੱਜੀ ਹਸਪਤਾਲ ਦੇ ਨਜ਼ਦੀਕ ਵਾਲੀਆਂ ਦੁਕਾਨਾਂ ਉੱਤੇ ਦਵਾਈਆਂ ਕਾਫ਼ੀ ਮਹਿੰਗੀਆਂ ਮਿਲਦੀਆਂ ਹਨ।
ਤ੍ਰਿਪਤੀ ਬਾਂਸਲ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੈਨਰਿਕ ਦਵਾਈਆਂ ਦੀ ਜਨ-ਔਸ਼ਧੀ ਦੁਕਾਨ ਖੋਲ੍ਹ ਕੇ ਉਹ ਹੁਣ ਲੋਕਾਂ ਦੀ ਜੇਬਾਂ ਉੱਪਰ ਜ਼ਿਆਦਾ ਬੋਝ ਨਹੀਂ ਪੈਣ ਦੇਵੇਗੀ।
ਤ੍ਰਿਪਤੀ ਦਾ ਕਹਿਣਾ ਹੈ ਕਿ ਉਸ ਨੇ ਸ਼ੁਰੂ ਤੋਂ ਹੀ ਲੋਕਾਂ ਦੀ ਸੇਵਾ ਕਰਨ ਬਾਰੇ ਸੋਚਿਆ ਸੀ ਅਤੇ ਇਸੇ ਕਰ ਕੇ ਉਸ ਨੇ ਫ਼ਾਰਮੇਸੀ ਦੀ ਡਿਗਰੀ ਕੀਤੀ ਹੈ। ਹੁਣ ਇਸ ਉਹ ਸਸਤੀਆਂ ਦਵਾਈਆਂ ਵੇਚ ਕੇ ਲੋਕਾਂ ਨੂੰ ਰਾਹਤ ਵੀ ਦੇਵੇਗੀ ਅਤੇ ਸੇਵਾ ਕਰੇਗੀ।ੑ
ਪ੍ਰਧਾਨ ਮੰਤਰੀ ਇਸ ਦੀ ਇਸ ਯੋਜਨਾ ਜਨ-ਔਸ਼ਧੀ ਦੀ ਦੁਕਾਨ ਦਾ ਉਦਘਾਟਨ ਕਰਨ ਵਾਸਤੇ ਵਿਸ਼ੇਸ਼ ਤੌਰ ਉੱਤੇ ਪਟਿਆਲਾ ਜ਼ਿਲ੍ਹਾ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਖ਼ੁਦ ਪਹੁੰਚੇ ਅਤੇ ਉਨ੍ਹਾਂ ਨੇ ਵੀ ਇਸ ਦੁਕਾਨ ਨੂੰ ਲੋਕਾਂ ਦੇ ਫਾਇਦੇ ਦੀ ਦੁਕਾਨ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਲੋਕ ਇੱਥੋਂ ਸਸਤੇ ਰੇਟਾਂ ਉੱਤੇ ਦਵਾਈਆ ਖ਼ਰੀਦ ਕੇ ਰਾਹਤ ਪਾ ਸਕਦੇ ਹਨ।