ਪਟਿਆਲਾ: ਪੰਜਾਬ ਚ ਵੋਟਾਂਂ ਤੋਂ ਪਹਿਲਾਂ ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਦੇ ਸਮਾਣਾ ਵਿਧਾਨਸਭਾ ਹਲਕਾ ਵਿੱਚ ਸ਼ੱਕੀ ਪਾਰਸਲ ਵਿੱਚ ਬੰਬਨੁਮਾ ਵਸਤੂ ਦੇਖੀ ਗਈ ਹੈ। ਇਸ ਸ਼ੱਕੀ ਵਸਤੂ ਨੂੰ ਲੈਕੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਸ਼ੱਕੀ ਵਸਤੂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।
ਸਮਾਣਾ ਦੇ ਅੱਗਰਵਾਲ ਧਰਮਸ਼ਾਲਾ ਨੂੰ ਪੁਲਿਸ ਨੇ ਚਾਰੇ ਪਾਸੇ ਤੋਂ ਘੇਰ ਲਿਆ ਹੈ ਕਿਸ ਨੂੰ ਵੀ ਉਸ ਖੇਤਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਸ਼ੱਕੀ ਬੰਬਨੁਮਾ ਵਸਤੂ ਨੂੰ ਲੈਕੇ ਪੁਲਿਸ ਵੱਲੋਂ ਸਪੈਸ਼ਲ ਟੀਮਾਂ ਬੁਲਾਈਆਂ ਗਈਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਬੰਬ ਡਿਫਿਊਜ਼ ਕਰਨ ਦੇ ਲਈ ਜਲੰਧਰ ਤੋਂ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ ਹੈ।
ਇਸ ਘਟਨਾ ਨੂੰ ਲੈਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਤੇ ਸਵਾਲ ਇਸ ਕਰਕੇ ਖੜ੍ਹੇ ਹੋ ਰਹੇ ਹਨ ਕਿਉਂਕਿ ਘਟਨਾ ਕਰੀਬ ਢੇਡ ਵਜੇ ਦੀ ਦੁਪਹਿਰ ਦੀ ਹੈ ਪਰ ਅਜੇ ਤੱਕ ਸਪੈਸ਼ਲ ਟੀਮ ਨਹੀਂ ਪਹੁੰਚੀ ਸੀ ਜੋ ਵੱਡਾ ਸਵਾਲ ਪੁਲਿਸ ਤੇ ਖੜ੍ਹੇ ਕਰ ਰਿਹਾ ਹੈ। ਖਾਸਕਾਰ ਚੋਣਾਂ ਵਿੱਚ ਅਜਿਹੀ ਚੀਜ਼ ਮਿਲਣ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ ਜੋ ਪੁਲਿਸ ’ਤੇ ਸਵਾਲੀਆਂ ਨਿਸ਼ਾਨ ਲਗਾ ਰਿਹਾ ਹੈ।
ਜ਼ਿਲ੍ਹੇ ਦੇ ਉੱਚ ਅਧਿਕਾਰੀ ਘਟਨਾ ਸਥਾਨ ਉੱਪਰ ਪਹੁੰਚੇ ਹਨ ਅਤੇ ਮਾਮਲੇ ਦੀ ਬਰੀਕੀ ਨਾਲ ਦੇਖ ਰਹੇ ਹਨ। ਪੁਲਿਸ ਇਸ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ ਕਰ ਰਹੀ ਹੈ। ਪੁਲਿਸ ਸਪੱਸ਼ਟ ਜਾਣਕਾਰੀ ਦੇਣ ਤੋਂ ਕੰਨ੍ਹੀ ਕਤਰਾਉਂਦੀ ਫਿਲਹਾਲ ਇਸ ਬੰਬਨੁਮਾ ਚੀਜ਼ ਨੂੰ ਸ਼ੱਕੀ ਦੱਸ ਰਹੀ ਹੈ। ਉਨ੍ਹਾਂ ਦਾ ਕਹਿਣੈ ਕਿ ਜਦੋਂ ਪੂਰੀ ਜਾਂਚ ਹੋ ਗਈ ਉਸ ਤੋਂ ਬਾਅਦ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਲਈ ਥੰਮਿਆ ਚੋਣ ਪ੍ਰਚਾਰ, 20 ਨੂੰ ਵੋਟਿੰਗ