ETV Bharat / state

ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਨਹੀਂ ਖਾਧੀ ਜੇਲ੍ਹ ਦੀ ਦਾਲ ਰੋਟੀ ! ਸਿੱਧੂ ਦੇ ਵਕੀਲ ਦਾ ਵੱਡਾ ਬਿਆਨ - ਸਿੱਧੂ ਦੀ ਸਿਹਤ ਮੁਤਾਬਿਕ ਖਾਣਾ ਮੁਹੱਈਆ ਕਰਵਾਉਣ ਲਈ ਅਪੀਲ

ਨਵਜੋਤ ਸਿੱਧੂ ਦੇ ਜੇਲ੍ਹ ਵਿੱਚ ਖਾਣਾ ਖਾਣ ਨੂੰ ਲੈਕੇ ਉਨ੍ਹਾਂ ਦੇ ਵਕੀਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਵਕੀਲ ਨੇ ਦੱਸਿਆ ਕਿ ਜੋ ਡਾਕਟਰ ਵੱਲੋਂ ਸਿੱਧੂ ਨੂੰ ਖਾਣਾ ਖਾਣ ਦੀ ਹਦਾਇਤ ਦਿੱਤੀ ਗਈ ਹੈ ਉਹ ਖਾਣਾ ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਧੂ ਨੂੰ ਨਹੀਂ ਦਿੱਤਾ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਨਹੀਂ ਖਾਧੀ ਜੇਲ੍ਹ ਦੀ ਦਾਲ ਰੋਟੀ

author img

By

Published : May 21, 2022, 8:57 PM IST

Updated : May 21, 2022, 9:25 PM IST

ਪਟਿਆਲਾ: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਗਏ ਨੂੰ ਲਗਭਗ 24 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ। ਨਵਜੋਤ ਸਿੱਧੂ ਦੇ ਜੇਲ੍ਹ ਵਿੱਚ ਖਾਣਾ ਖਾਣ ਨੂੰ ਲੈਕੇ ਉਨ੍ਹਾਂ ਦੇ ਵਕੀਲ ਹਰਿੰਦਰਪਾਲ ਸਿੰਘ ਵਰਮਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।

ਸਿੱਧੂ ਦੇ ਵਕੀਲ ਹਰਿੰਦਰ ਪਾਲ ਸਿੰਘ ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਲ੍ਹ ਪਟਿਆਲਾ ਸੈਸ਼ਨ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਿਹਤ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿਚ ਜੇਲ੍ਹ ਪ੍ਰਸ਼ਾਸਨ ਨੂੰ ਨਵਜੋਤ ਸਿੰਘ ਸਿੱਧੂ ਦੀ ਸਿਹਤ ਮੁਤਾਬਿਕ ਖਾਣਾ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ ਸੀ।

ਸਿੱਧੂ ਨੇ ਅਜੇ ਤੱਕ ਨਹੀਂ ਖਾਧੀ ਜੇਲ੍ਹ ਦੀ ਦਾਲ ਰੋਟੀ

ਵਕੀਲ ਨੇ ਦੱਸਿਆ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਕੋਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਨਵਜੋਤ ਸਿੱਧੂ ਨੂੰ ਉਨ੍ਹਾਂ ਦੀ ਸਿਹਤ ਮੁਤਾਬਿਕ ਖਾਣਾ ਮਿਲਿਆ ਹੈ। ਵਕੀਲ ਨੇ ਦੱਸਿਆ ਕਿ ਜੋ ਡਾਕਟਰ ਵੱਲੋਂ ਖਾਣਾ ਦੇਣ ਲਈ ਕਿਹਾ ਗਿਆ ਹੈ ਉਹ ਖਾਣਾ ਅਜੇ ਤੱਕ ਸਿੱਧੂ ਨੂੰ ਨਹੀਂ ਦਿੱਤਾ ਗਿਆ ਹੈ ਜਿਸ ਕਰਕੇ ਪਿਛਲੇ 24 ਘੰਟਿਆਂ ਤੋਂ ਜੇਲ੍ਹ ਦੀ ਦਾਲ ਰੋਟੀ ਨਹੀਂ ਖਾ ਰਹੇ। ਵਕੀਲ ਨੇ ਦੱਸਿਆ ਕਿ ਡਾਕਟਰ ਦੀ ਹਦਾਇਤ ਮੁਤਾਬਿਕ ਸਿੱਧੂ ਨੂੰ ਅਜੇ ਤੱਕ ਖਾਣਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਵੀ ਜਾਣਕਾਰੀ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਨਹੀਂ ਮਿਲੀ ਹੈ।

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਰਾਤ ਉਨ੍ਹਾਂ ਨੂੰ ਦਾਲ ਰੋਟੀ ਦਿੱਤੀ ਗਈ ਸੀ ਜਿਸਨੂੰ ਸਿੱਧੂ ਵੱਲੋ ਖਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ ਜਿਸ ਕਰਕੇ ਉਨ੍ਹਾਂ ਕਣਕ ਜਾਂ ਮੈਦੇ ਦੀ ਰੋਟੀ ਨਹੀਂ ਖਾ ਸਕਦੇ ਇਸ ਲਈ ਉਨ੍ਹਾਂ ਵੱਲੋਂ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਤੋਂ ਐਮਐਸਪੀ ’ਤੇ ਮੂੰਗੀ ਖਰੀਦੇਗੀ ਕੇਂਦਰ ਸਰਕਾਰ, ਸੀਐੱਮ ਮਾਨ ਨੇ ਕੀਤਾ ਧੰਨਵਾਦ

Last Updated : May 21, 2022, 9:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.