ਪਟਿਆਲਾ: ਸਬਜ਼ੀ ਮੰਡੀ ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੇ ਇੱਕ ਇਲਾਕੇ ਦੇ ਨਿਵਾਸੀ ਨੇ ਪਿਛਲੇ ਦਿਨੀਂ ਆਪਣੀ ਹੀ ਪਤਨੀ 'ਤੇ ਦੇਹ ਵਪਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਤੀ ਸਤਨਾਮ ਸਿੰਘ ਵੱਲੋਂ ਆਪਣੀ ਹੀ ਪਤਨੀ ਦੇ ਉੱਤੇ ਇਲਜ਼ਾਮ ਲਗਾਏ ਗਏ ਸਨ ਕਿ ਉਹ ਘਰ ਵਿੱਚ ਦੇਹ ਵਪਾਰ ਕਰ ਰਹੀ ਹੈ। ਜਿਸ ਦੀ ਵੀਡੀਓ ਵੀ ਪਤੀ ਵੱਲੋਂ ਸੋਸ਼ਲ ਮੀਡੀਆਂ 'ਤੇ ਵਾਇਰਲ ਕਰ ਦਿੱਤੀ ਗਈ ਹੈ। ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਉਸ ਔਰਤ ਕੋਲ ਪੁਲਿਸ ਮੁਲਾਜ਼ਮ ਆ ਰਿਹਾ, ਜੋ ਕਿ ਉਸ ਨਾਲ ਅਪੱਤੀਜਨਕ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ। ਪੁਲਿਸ ਮੁਲਾਜ਼ਮ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਡੀਐੱਸਪੀ ਵੰਨ ਯੋਗੇਸ਼ ਸ਼ਰਮਾ ਵੱਲੋਂ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਏ ਲੀਗਲ ਦੀ ਸਲਾਹ ਲੈਣ ਤੋਂ ਬਾਅਦ ਪੁਲਿਸ ਮਹਿਕਮੇ ਦਾ ਕਹਿਣਾ ਹੈ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
ਮਹਿਲਾ ਦੇ ਪਤੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਤਨੀ 'ਤੇ ਕਾਫੀ ਦਿਨਾਂ ਤੋਂ ਸ਼ੱਕ ਸੀ ਜਿਸ ਦੇ ਚੱਲਦੇ ਉਸ ਨੇ ਆਪਣੇ ਘਰ ਵਿੱਚ ਗੁਪਤ ਰੂਪ ਵਿੱਚ ਸੀਸੀਟੀਵੀ ਕੈਮਰਾ ਲਗਾਇਆ ਸੀ, ਸਤਨਾਮ ਸਿੰਘ ਮੁਤਾਬਕ ਉਸ ਦੀ ਪਤਨੀ ਕੋਲ ਉਸ ਦੇ ਦਫਤਰ ਜਾਣ ਮਗਰੋਂ ਅਣਪਛਾਤੇ ਲੋਕ ਆਇਆ ਜਾਇਆ ਕਰਦੇ ਸਨ ਜਿਸ ਦਾ ਉਸ ਨੂੰ ਆਸ-ਪਾਸ ਤੋਂ ਪਤਾ ਲੱਗਾ ਸੀ।