ETV Bharat / state

ਨਾਭਾ 'ਚ ਤੇਜ਼ ਰਫ਼ਤਾਰ ਦਾ ਕਹਿਰ, ਇੱਕ ਵਿਅਕਤੀ ਤੇ 2 ਮੱਝਾਂ ਦੀ ਮੌਤ

ਨਾਭਾ ਦੇ ਪਿੰਡ ਲੱਧੇਹਾੜੀ ‘ਚ ਕਾਰ ਤੇ ਛੋਟੇ ਹਾਥੀ ਵਿਚਕਾਰ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਛੋਟੇ ਹਾਥੀ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠ ਵਿਅਕਤੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਇਸ ਹਾਦਸੇ ਵਿੱਚ 2 ਦੁੱਧ ਵਾਲੀਆਂ ਮੱਝਾਂ ਦੀ ਵੀ ਮੌਤ ਹੋਣ ਦੀ ਖ਼ਬਰ ਹੈ।

ਤੇਜ਼ ਰਫ਼ਤਾਰ ਦਾ ਕਹਿਰ, ਇੱਕ ਵਿਅਕਤੀ ਤੇ 2 ਮੱਝਾਂ ਦੀ ਮੌਤ

author img

By

Published : Nov 30, 2021, 9:21 AM IST

ਨਾਭਾ: ਪੰਜਾਬ ਵਿੱਚ ਦਿਨੋਂ ਦਿਨ ਸੜਕ ਹਾਦਸਿਆਂ (Road accidents) ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਇਨ੍ਹਾਂ ਸੜਕਾਂ ਨੂੰ ਖ਼ੂਨੀ ਸੜਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਦੀ ਤਾਜ਼ਾ ਮਿਸਾਲ ਨਾਭਾ (Nabha) ਤੋਂ ਵੇਖਣ ਨੂੰ ਮਿਲੀ ਹੈ। ਬੀਤੀ ਰਾਤ ਨਾਭਾ (Nabha) ਦੇ ਪਿੰਡ ਲੱਧਾਹੇੜੀ ਵਿਖੇ ਇੱਕ ਤੇਜ਼ ਰਫਤਾਰ ਕਾਰ ਤੇ ਛੋਟਾ ਹਾਥੀ ਵਿਚਕਾਰ ਟੱਕਰ ਹੋ ਗਈ। ਹਾਦਸੇ ਵਿੱਚ ਛੋਟੇ ਹਾਥੀ ਦੇ ਡਰਾਈਵਰ ਦੀ ਮੌਤ (death) ਹੋ ਗਈ ਜਦਕਿ ਨਾਲ ਬੈਠੇ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ। ਜਿਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ (Rajindra Hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਛੋਟੇ ਹਾਥੀ ‘ਚ ਸਵਾਰ 2 ਮੱਝਾਂ ਅਤੇ ਉਨ੍ਹਾਂ ਦੇ 2 ਕੱਟਰੂਆਂ ਦੀ ਵੀ ਮੌਕੇ ‘ਤੇ ਹੀ ਮੌਤ (death) ਹੋ ਗਈ। ਹਾਦਸੇ ਦਾ ਮੁੱਖ ਕਾਰਨ ਕਾਰ ਦੇ ਤੇਜ਼ ਰਫ਼ਤਾਰ (Car drivers responsible for the accident ) ਦੱਸੀ ਜਾ ਰਹੀ ਹੈ।

ਤੇਜ਼ ਰਫ਼ਤਾਰ ਦਾ ਕਹਿਰ, ਇੱਕ ਵਿਅਕਤੀ ਤੇ 2 ਮੱਝਾਂ ਦੀ ਮੌਤ

ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦੀ ਸੁਖਬੀਰ ਸਿੰਘ ਵਜੋਂ ਪਛਾਣ ਹੋਈ ਹੈ। ਜੋ ਪਿੰਡ ਲੱਧੇਹਾੜੀ ਦਾ ਰਹਿਣ ਵਾਲਾ ਸੀ। ਜਦਕਿ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਦੀ ਜੋਗਿੰਦਰ ਸਿੰਘ ਵਜੋਂ ਪਛਾਣ ਹੋਈ ਹੈ।

ਇਸ ਮੌਕੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਖੰਨਾ ਮੰਡੀ ਤੋਂ ਪਸ਼ੂ ਲੈ ਕੇ ਘਰ ਆ ਰਿਹਾ ਸੀ ਤਾਂ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਸੁਖਬੀਰ ਸਿੰਘ ਦੀ ਮੌਤ (death) ਹੋ ਗਈ ਹੈ ਅਤੇ ਨਾਲ ਹੀ ਕੁਝ ਦੁੱਧ ਵਾਲੇ ਪਸ਼ੂ ਵੀ ਮਰ ਗਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ। ਇਸ ਲਈ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਾਰ ਸਵਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਕਾਰ ਚਾਲਕ ਪੂਰੀ ਤਰ੍ਹਾਂ ਜ਼ਿੰਮੇਵਾਰ (Responsible) ਹੈ। ਪਿੰਡ ਵਾਸੀਆਂ ਨੇ ਕਾਰ ਚਾਲਕ ‘ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ‘ਤੇ ਸਰਕਾਰੀ ਹਸਪਤਾਲ (Government Hospital) ਦੀ ਡਾਕਟਰ ਨੇ ਕਿਹਾ ਕਿ ਸੁਖਬੀਰ ਸਿੰਘ ਦੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਨਾਲ ਸਵਾਰ ਜੋਗਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ, ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:ਤੇਜ਼ ਰਫ਼ਤਾਰ ਕਾਰ ਨਾਲ ਟਕਰਾਉਣ ਕਰਕੇ ਪਰਵਾਸੀ ਮਜ਼ਦੂਰ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.