ਪਟਿਆਲਾ: ਪੰਜਾਬ ਭਰ ਵਿਚ ਕਰਾਇਮ ਨੂੰ ਲੈ ਕੇ ਪੁਲਿਸ ਸਖਤ ਹੋਈ ਹੈ।ਇਸੇ ਲੜੀ ਤਹਿਤ ਪਟਿਆਲਾ ਦੀ ਸੀਆਈਏ ਪੁਲਿਸ ਨੇ ਚੋਰ ਗਿਰੋਹ (Gang of Thieves) ਨੂੰ ਕਾਬੂ ਕੀਤਾ ਹੈ। ਚੋਰ ਗਿਰੋਹ ਲੁਧਿਆਣਾ ਦੇ ਹਸਪਤਾਲ ਦੇ ਬਾਹਰੋਂ 1 ਚਿੱਟੇ ਰੰਗ ਦੀ ਬਰੀਜਾ ਗੱਡੀ (Breeze car) ਚੋਰੀ ਕਰਕੇ ਪਟਿਆਲਾ ਵਿਖੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਸੀ।ਪੁਲਿਸ ਨੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੀ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗ ਕੋਲੋਂ ਤਿੰਨ 32 ਬੋਰ ਦੇ ਪਿਸਤੌਲ,1 ਹਵਾਈ ਪਿਸਟਲ , 17 ਜਿੰਦਾ ਕਾਰਤੂਸ ਅਤੇ 4 ਲੱਖ 85 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਮੁਲਜ਼ਮ ਕੋਲੋਂ ਹਥਿਆਰ ਅਤੇ ਨਗਦੀ ਬਰਾਮਦ
ਇਸ ਮੌਕੇ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਚੋਰੀ ਦੀ ਗੱਡੀ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਕੋਲੋਂ ਲੋਂ ਤਿੰਨ 32 ਬੋਰ ਦੇ ਪਿਸਤੌਲ,1 ਹਵਾਈ ਪਿਸਟਲ , 17 ਜਿੰਦਾ ਕਾਰਤੂਸ ਅਤੇ 4 ਲੱਖ 85 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
9 ਮੁਕੱਦਮੇ ਦਰਜ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਮੁਖ ਮੁਲਜ਼ਮ ਸੰਦੀਪ ਹੈ ਜਿਸ ਉਤੇ ਪਹਿਲਾਂ ਵੀ 9 ਮੁਕੱਦਮੇ ਦਰਜ ਹਨ ਅਤੇ ਇਸ ਦੇ 2 ਸਾਥੀ ਹੋਰ ਵੀ ਇਸ ਗੈਂਗ ਦੇ ਵਿਚ ਸ਼ਾਮਿਲ ਹਨ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਉਤੇ ਵੱਖ ਵੱਖ ਸ਼ਹਿਰਾਂ ਵਿਚ ਮੁਕਾਦਮੇ ਦਰਜ ਹਨ।
ਇਹ ਵੀ ਪੜੋ:Punjab Congress controversy:ਪਰਗਟ ਸਿੰਘ ਨੇ ਫੇਰ ਕੀਤਾ ਕੈਪਟਨ ਖ਼ਿਲਾਫ 'ਗੋਲ'