ਪਟਿਆਲਾ: ਕੇਂਦਰ ਸਰਕਾਰ (Central Government) ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਪ੍ਰੀਪੇਡ ਮੀਟਰਾਂ (Prepaid meters in Punjab) ਲਗਾਉਣ ਦਾ ਬਿਜਲੀ ਵਿਭਾਗ ਵੱਲੋਂ ਕੰਮ ਲਗਾਤਾਰ ਜਾਰੀ ਹੈ ਅਤੇ ਵਿਭਾਗ ਹੁਣ ਤੱਕ ਪੰਜਾਬ ਦੇ ਕਈ ਪਿੰਡਾਂ ਵਿੱਚ ਇਹ ਮੀਟਰ ਲਗਾ ਚੁੱਕਿਆ ਹੈ। ਉਧਰ ਜਿਵੇਂ-ਜਿਵੇਂ ਬਿਜਲੀ ਵਿਭਾਗ ਦੇ ਮੁਲਾਜ਼ਮ (Employees of the power department) ਇਹ ਮੀਟਰ ਲਗਾਉਦੇ ਜਾ ਰਹੇ ਹਨ, ਉਵੇਂ-ਉਵੇਂ ਭਾਰਤੀ ਕਿਸਾਨ ਯੂਨੀਅਨ (Bharati Farmers Union) ਦੇ ਆਗੂ ਅਤੇ ਵਰਕਰ ਪਿੰਡਾਂ ਵਿੱਚੋਂ ਇਨ੍ਹਾਂ ਮੀਟਰਾਂ ਨੂੰ ਉੱਤਰ ਕੇ ਐੱਸ.ਡੀ.ਓ. ਦਫ਼ਤਰ ਵਿੱਚ ਜਮਾ ਕਰਵਾ ਰਹੇ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਪਟਿਆਲਾ ਦੇ ਪਿੰਡ ਢੱਕੜੱਬਾ, ਰਾਜਗੜ੍ਹ, ਬੀਬੀਪੁਰ ਆਦਿ ਪਿੰਡਾਂ ਤੋਂ ਸਾਹਮਣੇ ਆਈਆ ਹਨ।
![ਕਿਸਾਨਾਂ ਨੇ ਮੀਟਰ ਪੱਟ ਐਸਡੀਓ ਨੂੰ ਕਰਵਾਏ ਜਮਾਂ](https://etvbharatimages.akamaized.net/etvbharat/prod-images/14923277_farmersput1_aspera.jpg)
ਦਰਅਸਲ ਇੱਥੇ ਪਾਣੀ ਵਾਲੀ ਟੈਂਕੀ ‘ਤੇ ਪ੍ਰੀਪੇਡ ਮੀਟਰ (Prepaid meters) ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (Bharati Farmers Union) ਦੇ ਆਗੂਆਂ ਤੇ ਵਰਕਰਾਂ ਵੱਲੋਂ ਮੀਟਰ ਨੂੰ ਪੁੱਟ ਕੇ ਐੱਸ.ਡੀ.ਓ. ਦੇ ਦਫ਼ਤਰ (SDO Office) ਜਮਾ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਪੰਜਾਬ ਵਿੱਚ ਕਿਸੇ ਵੀ ਕੀਮਤ ‘ਤੇ ਪ੍ਰੀਪੇਡ ਮੀਟਰ (Prepaid meters) ਨਾ ਲੱਗਣ ਦੀ ਗੱਲ ਵੀ ਕਹੀ।
ਕਿਸਾਨਾਂ ਵੱਲੋਂ ਪ੍ਰੀਪੇਡ ਮੀਟਰ (Prepaid meters) ਪੁੱਟਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਇੰਦਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਕਿਸਾਨਾਂ ਵੱਲੋਂ ਪ੍ਰੀ ਪੇਡ ਮੀਟਰਾਂ ਨੂੰ ਪੁੱਟਿਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰਕੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨੂੰ ਪੰਜਾਬੀ ਬਿਲਕੁਲ ਵੀ ਬਰਦਾਸ਼ ਨਹੀਂ ਕਰਨਗੇ।
ਇਸ ਮੌਕੇ ਇਨ੍ਹਾਂ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਜਾ ਸ਼ਹਿਰ ਵਿੱਚ ਇਹ ਮੀਟਰ ਲਗਾਏ ਜਾਂਦੇ ਹਨ, ਤਾਂ ਉਹ ਇਸ ਦਾ ਵਿਰੋਧ ਕਰਨ ਅਤੇ ਇਨ੍ਹਾਂ ਮੀਟਰਾਂ ਨੂੰ ਲੱਗਣ ਤੋਂ ਰੋਕਣ, ਤਾਂ ਜੋ ਪੰਜਾਬ ਦੀ ਲੁੱਟ ਹੋਣ ਤੋਂ ਬਚਾਈ ਜਾ ਸਕੇ। ਇਸ ਮੌਕੇ ਕਿਸਾਨਾਂ ਨੇ ਬੀਜੇਪੀ ਨੂੰ ਨਸੀਅਤ ਦਿੰਦੇ ਕਿਹਾ ਕਿ ਪਹਿਲਾਂ ਬੀਜੇਪੀ ਆਪਣੇ ਸਰਕਾਰ ਵਾਲੇ ਸੂਬਿਆਂ ਵਿੱਚ ਇਹ ਮੀਟਰ ਲਗਾਵੇ।
![ਕਿਸਾਨਾਂ ਨੇ ਮੀਟਰ ਪੱਟ ਐਸਡੀਓ ਨੂੰ ਕਰਵਾਏ ਜਮਾਂ](https://etvbharatimages.akamaized.net/etvbharat/prod-images/14923277_farmersput2_aspera.jpg)
ਇਹ ਵੀ ਪੜ੍ਹੋ: ਕਿਸਾਨਾਂ ਦਾ ਵੱਡਾ ਐਕਸ਼ਨ, ਲੱਗਦੇ ਸਾਰ ਹੀ ਪੁੱਟੇ ਪ੍ਰੀਪੇਡ ਮੀਟਰ