ਪਟਿਆਲਾ: ਕਿਸਾਨਾਂ ਦੇ ਵੱਲੋਂ ਜਾਨਵੀ ਕਪੂਰ ਦੀ ਸ਼ੂਟਿੰਗ ਪੀਛਲੇ ਕੁੱਝ ਦਿਨਾਂ ਤੋਂ ਪਟਿਆਲਾ ਦੇ ਵਿੱਚ ਰੋਕੀ ਜਾ ਰਹੀ ਸੀ। ਉਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਪਟਿਆਲਾ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਨਵੀ ਕਪੂਰ ਦੀ ਸ਼ੂਟਿੰਗ ਨੂੰ ਪ੍ਰਵਾਨਗੀ ਦੇ ਦਿੱਤੀ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਸਾਡੇ ਨਾਲ ਜੋ ਵੀ ਗੁੱਸਾ ਸੀ, ਉਸ ਨੂੰ ਲੈ ਕੇ ਮੈ ਪਟਿਆਲਾ ਕਿਸਾਨਾਂ ਭਰਾਵਾਂ ਨਾਲ ਗੱਲਬਾਤ ਕਰਨ ਆਇਆ ਹਾਂ ਤੇ ਇਸ ਫਿਲਮ ਵਿੱਚ ਅਹਿਮ ਰੋਲ ਨਿਭਾ ਰਿਹਾ ਹਾਂ।
ਸੁਸ਼ਾਂਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਸਾਡੇ ਨਾਲ ਜੋ ਵੀ ਗੁੱਸਾ ਸੀ, ਉਸ ਨੂੰ ਲੈ ਕੇ ਮੈ ਪਟਿਆਲਾ ਕਿਸਾਨਾਂ ਨਾਲ ਗੱਲਬਾਤ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਅਹਿਮ ਰੋਲ ਨਿਭਾ ਰਿਹਾ ਹਾਂ। ਸੁਸ਼ਾਂਤ ਸਿੰਘ ਨੇ ਕਿਹਾ ਕਿ ਹੁਣ ਸਾਡੀ ਮੁੜ ਤੋਂ ਪਟਿਆਲਾ ਦੇ ਵਿੱਚ ਸ਼ੂਟਿੰਗ ਜ਼ੋਰਾਂ-ਸ਼ੋਰਾਂ ਦੇ ਨਾਲ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਸਾਡੀ ਕਿਸਾਨੀ ਜੀਵਨ ਦੇ ਉਤੇ ਵੀ ਫਿਲਮ ਰਿਲੀਜ਼ ਕੀਤੀ ਜਾਵੇਗੀ।
ਉਥੇ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਮੌਜੂਦ ਪਰਬਜੀਤ ਨੇ ਅਦਾਕਾਰ ਸੁਸ਼ਾਂਤ ਸਿੰਘ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸ਼ੂਟਿੰਗ ਨੂੰ ਪ੍ਰਵਾਨਗੀ ਦਿਤੀ ਹੈ।