ਪਟਿਆਲਾ :ਕੋਰੋਨਾ ਮਹਾਮਾਰੀ ਦੇ ਦੌਰਾਨ ਜਿੱਥੇ ਸਰਕਾਰਾਂ ਕੀਮਤੀ ਜਾਨਾਂ ਬਚਾਉਣ ਵਿੱਚ ਅਸਮਰੱਥ ਦਿਖਾਈ ਦੇ ਰਹੀਆਂ ਹਨ, ਉਥੇ ਹੀ ਵਾਤਾਵਰਨ ਪ੍ਰੇਮੀਆਂ ਵੱਲੋਂ ਲੋਕਾਂ ਦੀਆ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਉੱਘੇ ਵਾਤਾਵਰਨ ਪ੍ਰੇਮੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੀ 2 ਏਕੜ ਜ਼ਮੀਨ ਵਿੱਚ ਬੂਟੇ ਲਗਾਉਣ ਦਾ ਉਪਰਾਲਾ ਕਰਕੇ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ।
50 ਲੱਖ ਦੀ ਜ਼ਮੀਨ ਵਿੱਚ ਕਰੀਬ 2 ਏਕੜ ਦਾ ਜੰਗਲ ਲਗਾਇਆ
ਗਰੇਵਾਲ ਪਰਿਵਾਰ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੀ ਜ਼ਮੀਨ ਵਿੱਚ ਜੰਗਲ ਦਾ ਰੂਪ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਬੂਟੇ ਲਗਾਉਣ ਲਈ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਹੈ ਨਾਭਾ ਬਲਾਕ ਦਾ ਪਿੰਡ ਨਾਨੋਕੀ ਜਿੱਥੇ ਗਰੇਵਾਲ ਪਰਿਵਾਰ ਵੱਲੋਂ ਆਪਣੀ 50 ਲੱਖ ਦੀ ਜ਼ਮੀਨ ਵਿੱਚ ਕਰੀਬ 2 ਏਕੜ ਦਾ ਜੰਗਲ ਲਗਾਇਆ ਜਾ ਰਿਹਾ ਹੈ। ਇਹ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ 2 ਏਕੜ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਲੋਕ ਜੰਗਲਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਖ਼ਰਾਬ ਕਰਨ ਤੇ ਲੱਗੇ ਹੋਏ ਹਨ।
ਆਪਣੇ ਖੇਤਾਂ ਵਿੱਚ ਕਦੇ ਵੀ ਅੱਗ ਨਹੀਂ ਲਗਾਈ
ਉਥੇ ਹੀ ਗਰੇਵਾਲ ਪਰਿਵਾਰ ਵੱਲੋਂ ਇਕ ਵੱਖਰਾ ਉਪਰਾਲਾ ਕਰ ਕੇ ਲੋਕਾਂ ਨੂੰ ਸੇਧ ਦਿੱਤੀ ਜਾ ਰਹੀ ਹੈ। ਗਰੇਵਾਲ ਪਰਿਵਾਰ ਵੱਲੋਂ ਪਿਛਲੇ ਕਰੀਬ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਕਦੇ ਵੀ ਅੱਗ ਨਹੀਂ ਲਗਾਈ ਅਤੇ ਲਗਾਤਾਰ ਔਰਗੈਨਿਕ ਖੇਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਦੇ ਦੌਰਾਨ ਜਿੱਥੇ ਸਰਕਾਰਾਂ ਕੀਮਤੀ ਜਾਨਾਂ ਬਚਾਉਣ ਵਿੱਚ ਅਸਮਰੱਥ ਦਿਖਾਈ ਦੇ ਰਹੀਆਂ ਹਨ, ਉਥੇ ਹੀ ਵਾਤਾਵਰਨ ਪ੍ਰੇਮੀਆਂ ਵੱਲੋਂ ਲੋਕਾਂ ਦੀਆ ਕੀਮਤੀ ਜਾਨਾਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਉੱਘੇ ਵਾਤਾਵਰਨ ਪ੍ਰੇਮੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ।
ਸਾਫ਼ ਸੁਥਰਾ ਰੱਖਣ ਲਈ ਆਪਣੀ ਜ਼ਮੀਨ ਵਿੱਚ ਜੰਗਲ ਦਾ ਰੂਪ ਦਿੱਤਾ
ਉਨ੍ਹਾਂ ਵੱਲੋਂ ਆਪਣੀ 2 ਏਕੜ ਜ਼ਮੀਨ ਵਿੱਚ ਬੂਟੇ ਲਗਾਉਣ ਦਾ ਉਪਰਾਲਾ ਕਰਕੇ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ। ਗਰੇਵਾਲ ਪਰਿਵਾਰ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੀ ਜ਼ਮੀਨ ਵਿੱਚ ਜੰਗਲ ਦਾ ਰੂਪ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਬੂਟੇ ਲਗਾਉਣ ਲਈ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਹੈ ਨਾਭਾ ਬਲਾਕ ਦਾ ਪਿੰਡ ਨਾਨੋਕੀ ਜਿੱਥੇ ਗਰੇਵਾਲ ਪਰਿਵਾਰ ਵੱਲੋਂ ਆਪਣੀ 50 ਲੱਖ ਦੀ ਜ਼ਮੀਨ ਵਿੱਚ ਕਰੀਬ 2 ਏਕੜ ਦਾ ਜੰਗਲ ਲਗਾਇਆ ਜਾ ਰਿਹਾ ਹੈ।
ਇਹ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ 2 ਏਕੜ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਲੋਕ ਜੰਗਲਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਖ਼ਰਾਬ ਕਰਨ ਤੇ ਲੱਗੇ ਹੋਏ ਹਨ। ਉਥੇ ਹੀ ਗਰੇਵਾਲ ਪਰਿਵਾਰ ਵੱਲੋਂ ਇਕ ਵੱਖਰਾ ਉਪਰਾਲਾ ਕਰ ਕੇ ਲੋਕਾਂ ਨੂੰ ਸੇਧ ਦਿੱਤੀ ਜਾ ਰਹੀ ਹੈ। ਗਰੇਵਾਲ ਪਰਿਵਾਰ ਵੱਲੋਂ ਪਿਛਲੇ ਕਰੀਬ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਕਦੇ ਵੀ ਅੱਗ ਨਹੀਂ ਲਗਾਈ ਅਤੇ ਲਗਾਤਾਰ ਔਰਗੈਨਿਕ ਖੇਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਤੇ ਵਾਤਾਵਰਣ ਪ੍ਰੇਮੀ ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਆਪਣੀ 2 ਏਕੜ ਜ਼ਮੀਨ ਵਿੱਚ ਜੰਗਲ ਲਗਾ ਰਿਹਾ ਕਿਉਂਕਿ ਦਿਨੋ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਅਸੀਂ ਇਹ ਪਹਿਲ ਕਰ ਰਹੇ ਹਾਂ ਅਤੇ ਸਾਨੂੰ ਵੇਖ ਕੇ ਹੋਰ ਲੋਕ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਪਿੱਪਲ, ਬਰੋਟਾ, ਕਦਮ, ਨਿੰਮ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਏ ਗਏ ਹਨ। ਵਾਤਾਵਰਨ ਪ੍ਰੇਮੀ ਜੋਗੀ ਗਰੇਵਾਲ ਨੇ ਕਿਹਾ ਕਿ ਜਿੱਥੇ ਇਕ ਪਾਸੇ ਪਿੰਡਾਂ ਵਿਚੋਂ ਭਾਰੀ ਮਾਤਰਾ ਵਿੱਚ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ।
ਪਹਿਲਾਂ ਵੀ ਹਰ ਸਾਲ 500 ਦੇ ਕਰੀਬ ਬੂਟੇ ਲਗਾ ਜਾਂਦੇ ਹਨ
ਉੱਥੇ ਦੁਜੇ ਪਾਸੇ ਲੋਕ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ। ਵਾਤਾਵਰਣ ਪ੍ਰੇਮੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਹਰ ਸਾਲ 500 ਦੇ ਕਰੀਬ ਬੂਟੇ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਣੇ ਖੇਤਾਂ ਨੂੰ ਜੰਗਲ ਦਾ ਰੂਪ ਦੇਣ ਲਈ ਇਹ ਉਪਰਾਲਾ ਮੇਰੇ ਵੱਲੋਂ ਮੋਹਾਲੀ ਦੀ ਇਕ ਸੰਸਥਾ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਸਾਫ ਸੁਥਰੇ ਵਾਤਾਵਰਣ ਵਿੱਚ ਰਹਿ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜੰਗਲ ਹੋਣਗੇ ਉੱਥੇ ਤਾਂ ਹੀ ਪੰਛੀ ਆ ਕੇ ਆਪਣਾ ਰੈਣ ਬਸੇਰਾ ਕਰਨਗੇ।
12 ਜ਼ਿਲ੍ਹਿਆਂ ਵਿੱਚ 200 ਦੇ ਕਰੀਬ ਜੰਗਲ ਬਣਾਏ : ਰਾਊਂਡ ਗਲਾਸ ਫਾਊਂਡੇਸ਼ਨ
ਇਸ ਮੌਕੇ ਤੇ ਰਾਊਂਡ ਗਲਾਸ ਫਾਊਂਡੇਸ਼ਨ ਮੋਹਾਲੀ ਵਲੋਂ ਪਹੁੰਚੇ ਰਜਨੀਸ਼ ਕੁਮਾਰ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ 200 ਦੇ ਕਰੀਬ ਜੰਗਲ ਬਣਾਏ ਜਾ ਚੁੱਕੇ ਹਨ। ਜਿਸ ਤਹਿਤ ਅੱਜ ਪਿੰਡ ਨਾਨੋਕੀ ਵਿਖੇ ਕਰੀਬ 2 ਕਿੱਲਿਆਂ ਵਿਚ 1100 ਕਰੀਬ ਬੂਟੇ ਲਗਾ ਰਹੇ ਹਾਂ, ਸਾਡੀ ਸੰਸਥਾ ਨੂੰ ਇਸ ਉਪਰਾਲੇ ਲਈ ਪੰਜਾਬ ਸਰਕਾਰ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ। ਜੋ ਗਰੇਵਾਲ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਹੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ।