ਪਟਿਆਲਾ: ਆਖਦੇ ਹਨ ਜਦੋਂ ਆਦਮੀ ਨੂੰ ਭੁੱਖ ਸਤਾਉਂਦੀ ਹੈ ਤਾਂ ਉਹ ਕੋਈ ਵੀ ਹੱਦ ਬੰਨਾ ਨਹੀਂ ਵੇਖਦਾ। ਕੁਝ ਇਸੇ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਪਟਿਆਲਾ ਤੋਂ, ਜਿੱਥੇ ਦੋਵੇਂ ਲੱਤਾਂ ਤੋਂ ਲਾਚਾਰ ਵਿਅਤਕੀ ਸਰਕਾਰ ਤੋਂ ਆਪਣਾ ਹੱਕ ਮੰਗਣ ਲਈ 80 ਕਿਲੋਮੀਟਰ ਦਾ ਸਫ਼ਰ ਟ੍ਰਾਈਸਾਇਕਲ 'ਤੇ ਤੈਅ ਕਰ ਪਟਿਆਲਾ ਦੇ ਡੀਸੀ ਦਫ਼ਤਰ ਪਹੁੰਚਿਆ ਹੈ।
ਈਟੀਵੀ ਨਾਲ ਗੱਲਬਾਤ ਕਰਦੇ ਹੋਏ ਪਾਤੜਾਂ ਨੇੜਲੇ ਪਿੰਡ ਗੁਲਾੜ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਇਸ ਟ੍ਰਾਈਸਾਇਕਲ 'ਤੇ 80 ਕਿਲੋਮੀਟਰ ਦਾ ਸਫ਼ਰ ਤਿੰਨ ਦਿਨਾਂ ਵਿੱਚ ਤੈਅ ਕੀਤਾ ਹੈ। ਜੋਗਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅਪੰਗ ਵਿਅਕਤੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰੀ ਮਦਦ ਦੇ ਨਾਂਅ 'ਤੇ ਸਿਰਫ ਉਨ੍ਹਾਂ ਨੂੰ 750 ਰੁਪਏ ਮਹੀਨਾ ਦਿੰਦੀ ਹੈ, ਜਿਸ ਨਾਲ ਗੁਜ਼ਾਰਾ ਕਰਨ ਬਹੁਤ ਹੀ ਮੁਸ਼ਕਲ ਹੈ।
ਜੋਗਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਮਜ਼ਬੂਰੀ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ। ਉਸ ਨੇ ਕਿਹਾ ਜੇਕਰ ਸਰਕਾਰ ਮਜ਼ਲੁਮਾਂ ਅਤੇ ਲੋੜਵੰਦਾਂ ਦੀ ਮਦਦ ਨਹੀਂ ਕਰ ਸਕਦੀ ਤਾਂ ਅਜਿਹੀ ਸਰਕਾਰ ਦਾ ਫਿਰ ਕੀ ਫਾਇਦਾ ਹੈ। ਉਸ ਨੇ ਕਿਹਾ ਕਿ ਉਸ ਦੀ ਪੜ੍ਹਾਈ ਇੱਕ ਟ੍ਰਾਈ ਸਾਇਕਲ ਦੀ ਥੁੜ ਕਰਕੇ ਨੂੰ ਮੁਕੰਮਲ ਨਹੀਂ ਹੋ ਸਕੀ।
ਆਪਣੀ ਇਸ ਹਾਲਤ ਵਿੱਚ ਐਨੀ ਦੂਰ ਟ੍ਰਾਈ ਸਾਇਕਲ 'ਤੇ ਆਉਣ ਦੇ ਕਾਰਨ ਬਾਰੇ ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰ ਰਿਹਾ ਹੈ। ਇਸ ਲਈ ਉਹ ਕਦੀ ਕਿਸੇ ਅਫ਼ਸਰ ਕਦੀ ਕਿਸੇ ਅਫ਼ਸਰ ਦੇ ਦਰ 'ਤੇ ਰੁਜ਼ਗਾਰ ਲਈ ਗੁਹਾਰ ਲਗਾ ਰਿਹਾ ਹੈ ਪਰ ਹਾਲੇ ਤੱਕ ਉਸ ਦੀ ਕਿਸੇ ਨੇ ਵੀ ਗੁਹਾਰ ਨਹੀਂ ਸੁਣੀ ।