ETV Bharat / state

ਫੁੱਲਾਂ ਦੀ ਕਿਸਾਨੀ 'ਤੇ ਵੀ ਪਈ ਕੋਰੋਨਾ ਦੀ ਮਾਰ - ਪਟਿਆਲਾ

ਇੱਕ ਪਾਸੇ ਕੋਰੋਨਾ ਮਹਾਂਮਾਰੀ ਨੇ ਕਿਸਾਨੀ 'ਤੇ ਵੱਡਾ ਸੰਕਟ ਪਾ ਦਿੱਤਾ ਹੈ, ਉੱਥੇ ਹੀ ਅਲੱਗ ਖੇਤੀ ਕਰਨ ਵਾਲਿਆਂ 'ਤੇ ਵੀ ਇਸ ਸੰਕਟ ਨੇ ਬਰਾਬਰ ਮਾਰ ਪਾਈ ਹੈ।

ਫੁੱਲਾਂ ਦੀ ਕਿਸਾਨੀ 'ਤੇ ਵੀ ਪਈ ਕੋਰੋਨਾ ਦੀ ਮਾਰ

author img

By

Published : Apr 13, 2020, 1:53 PM IST

ਪਟਿਆਲਾ: ਪੰਜਾਬ ਵਿੱਚ ਮਾਰਚ-ਅਪ੍ਰੈਲ ਵਿੱਚ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਜਿਸਦੇ ਚੱਲਦਿਆਂ ਲੋਕ ਨਵਰਾਤਰੇ ਅਤੇ ਵਿਸ਼ਾਖੀ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਪਰ ਲੌਕਡਾਊਨ ਕਾਰਨ ਸਭ ਕੰਮ-ਧੰਦਿਆਂ 'ਤੇ ਤਾਲੇ ਲੱਗ ਗਏ ਹਨ ਅਤੇ ਲੋਕਾਂ ਨੂੰ ਇਸ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫੁੱਲਾਂ ਦੀ ਕਿਸਾਨੀ 'ਤੇ ਵੀ ਪਈ ਕੋਰੋਨਾ ਦੀ ਮਾਰ

ਜਿੱਥੇ ਇੱਕ ਪਾਸੇ ਇਸ ਮਹਾਂਮਾਰੀ ਨੇ ਕਿਸਾਨੀ 'ਤੇ ਵੱਡਾ ਸੰਕਟ ਪਾ ਦਿੱਤਾ ਹੈ, ਉੱਥੇ ਹੀ ਅਲੱਗ ਖੇਤੀ ਕਰਨ ਵਾਲਿਆਂ 'ਤੇ ਵੀ ਇਸ ਸੰਕਟ ਨੇ ਬਰਾਬਰ ਮਾਰ ਪਾਈ ਹੈ। ਖਾਸ ਕਰ ਫੁੱਲਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਖਾਸਾ ਨੁਕਸਾਨ ਝੱਲਣਾ ਪੈ ਰਿਹਾ ਹੈ। ਲੌਕਡਾਊਨ ਕਾਰਨ ਲੋਕ ਨਾ ਹੀ ਤਿਉਹਾਰ ਮਨਾ ਰਹੇ ਹਨ ਅਤੇ ਨਾ ਹੀ ਵਿਆਹ-ਸ਼ਾਦੀਆਂ ਹੋ ਰਹੀਆਂ ਹਨ। ਜਿਸ ਕਾਰਨ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ।

ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਕਮਲਜੀਤ ਸਿੰਘ ਨੇ ਗੱਲਬਾਤ ਦੌਰਾਨ ਆਪਣੀਆਂ ਮੁਸ਼ਕਲਾਂ ਬਾਰੇ ਕਿਹਾ ਕਿ ਸਭ ਕੰਮ ਠੱਪ ਹੋਣ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਵਿਆਹ 'ਤੇ ਸਜਾਵਟ ਲਈ ਫੁੱਲ ਖਰੀਦਦੇ ਸਨ ਅਤੇ ਪੈਲਸਾਂ ਵਿੱਚ ਵੀ ਸਜਾਵਟ ਲਈ ਫੁੱਲਾਂ ਦੀ ਵਰਤੋਂ ਹੁੰਦੀ ਸੀ ਜੋ ਕਿ ਬੰਦ ਹੋਈ ਪਈ ਹੈ। ਕਿਸਾਨ ਫੁੱਲਾਂ ਦੀ ਖੇਤੀ ਉਪਰ ਵਾਹੀ ਕਰਕੇ ਸਬਜ਼ੀਆਂ ਦੀ ਖੇਤੀ ਕਰਨ ਲਈ ਮਜਬੂਰ ਹੋ ਗਏ ਹਨ।

ਫੁੱਲਾਂ ਦੇ ਵਿਕਰੇਤਾ ਵੀ ਇਸ ਤਾਲਾਬੰਦੀ ਕਾਰਨ ਖਾਸੇ ਪਰੇਸ਼ਾਨ ਹਨ ਅਤੇ ਹੁਣ ਤੱਕ ਉਨ੍ਹਾਂ ਦਾ ਲਖਾਂ ਦਾ ਨੁਕਸਾਨ ਹੋ ਚੁੱਕਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.