ਪਟਿਆਲਾ: ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਝੂਠੀਆਂ ਬੇਅਦਬੀਆਂ ਦੀਆਂ ਅਫਵਾਹਾਂ ਫੈਲਾਉਣ ਵਾਲਾ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਹੈ ਨਾਭਾ ਬਲਾਕ ਦੇ ਪਿੰਡ ਖੁਰਦ ਦਾ ਹੈ, ਜਿੱਥੇ ਪਿੰਡ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਲੜਕੀ ਦੇ ਸਬੰਧ ਪਿੰਡ ਦੇ ਨੌਜਵਾਨ ਨਾਲ ਸਨ।
ਪਰ ਜਦੋਂ ਇਹ ਨੌਜਵਾਨ ਰਾਤ ਨੂੰ ਕਰੀਬ ਸਾਢੇ 12 ਵਜੇ ਗੁਰੂ ਘਰ ਵਿਚ ਬਣੇ ਕੁਆਰਟਰ ਵਿਚ ਗ੍ਰੰਥੀ ਸਿੰਘ ਦੇ ਘਰ ਆਇਆ ਤਾਂ ਗ੍ਰੰਥੀ ਸਿੰਘ ਨੇ ਮੌਕੇ ‘ਤੇ ਫੜ ਕੇ ਇਕ ਵੀਡੀਓ ਵਾਇਰਲ ਕਰ ਦਿੱਤੀ ਕਿ ਇਹ ਨੌਜਵਾਨ ਗੁਰੂਘਰ ਵਿਚ ਬੇਅਦਬੀ ਕਰਨ ਲਈ ਆਇਆ ਹੈ।
ਇਸ ਮਸਲੇ ਦੇ ਭਖਣ ਤੋਂ ਬਾਅਦ ਪਿੰਡ ਵਿਚ ਨਹੀਂ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਅਤੇ ਭਾਰੀ ਪੁਲਿਸ ਫੋਰਸ ਪਿੰਡ ਵਿੱਚ ਪਹੁੰਚ ਗਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਪਤਾ ਲੱਗਿਆ ਕਿ ਗ੍ਰੰਥੀ ਸਿੰਘ ਦੀ ਲੜਕੀ ਦੇ ਪਿੰਡ ਦੇ ਹੀ ਲੜਕੇ ਨਾਲ ਸਬੰਧ ਸਨ ਅਤੇ ਗ੍ਰੰਥੀ ਸਿੰਘ ਦੇ ਪਰਿਵਾਰ ਵੱਲੋਂ ਝੂਠੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਪੁਲਿਸ ਨੇ ਗ੍ਰੰਥੀ ਸਿੰਘ ਸਮੇਤ ਉਸ ਦੀ ਪਤਨੀ ਅਤੇ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਦੂਜੇ ਪਿੰਡ ਦੇ ਲੜਕੇ ਦੇ ਖਿਲਾਫ਼ ਵੀ ਮੁਕੱਦਮਾ ਦਰਜ ਕਰਕੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਲੜਕਾ ਬੇਅਦਬੀ ਕਰਨ ਨਹੀਂ ਸੀ ਆਇਆ ਸਗੋਂ ਉਹ ਗ੍ਰੰਥੀ ਸਿੰਘ ਦੀ ਲੜਕੀ ਨੂੰ ਮਿਲਣ ਲਈ ਆਇਆ ਸੀ ਉਸ ਤੋਂ ਬਾਅਦ ਪੂਰਾ ਸੱਚ ਸਾਹਮਣੇ ਆਇਆ ਕਿ ਇਹ ਤਾਂ ਲੜਕੇ ਲੜਕੀ ਦੇ ਸੰਬੰਧਾਂ ਨੂੰ ਲੈ ਕੇ ਪਰਿਵਾਰ ਵੱਲੋਂ ਇਸ ਸਭ ਕੁਝ ਝੂਠਾ ਡਰਾਮਾ ਰਚਿਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, 2 ਡੇਰਾਂ ਪ੍ਰੇਮੀਆਂ ਨੂੰ ਵੀ ਮਿਲੀ ਜ਼ਮਾਨਤ