ਪਟਿਆਲਾ: ਸੰਗਰੂਰ ਰੋਡ, ਪਸਿਆਣਾ ਨਹਿਰ ਭਾਖੜਾ ਨਹਿਰ ਵਿੱਚ ਫੌਜ ਦਾ ਇੱਕ ਜਵਾਨ ਪੈਰ ਫਿਸਲਣ ਕਾਰਨ ਡਿੱਗ ਨਹਿਰ ਵਿੱਚ ਡਿੱਗ ਪਿਆ ਹੈ। ਜਿਸ ਨੂੰ ਲੱਭਣ ਲਈ ਗੋਤਾਖੋਰਾਂ ਦੀ ਟੀਮ ਲੱਗੀ ਹੋਈ ਹੈ। ਇਸੇ ਤਹਿਤ ਗੋਤਾਖੋਰਾਂ ਨੇ ਦੱਸਿਆ ਕਿ ਉਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ।A soldier fell in Patiala Pisiana canal.
ਗੋਤਾਖੋਰਾਂ ਦੀ ਟੀਮ ਨੇ ਹੁਣ ਤੱਕ ਪਟਿਆਲਾ ਤੋਂ ਕਕਰਾਲਾ ਤੱਕ ਭਾਲ ਕੀਤੀ ਪਰ ਫੌਜੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਇਸ ਦੌਰਾਨ ਗੋਤਾਖੋਰ ਭਾਰਦਵਾਜ ਨੇ ਦੱਸਿਆ ਕਿ ਇੱਥੇ ਇੱਕ 27 ਸਾਲਾ ਨੌਜਵਾਨ ਹੈ, ਜੋ ਫੌਜ ਨਾਲ ਸਬੰਧਿਤ ਹੈ ਅਤੇ ਉਹ ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿੱਗ ਗਿਆ ਹੈ। ਜਿਸ ਨੂੰ ਲੱਭਣ ਲਈ ਅਸੀਂ ਸ਼ਾਮ 4 ਵਜੇ ਤੋਂ ਲੱਗੇ ਹੋਏ ਹਾਂ, ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ: ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਦਾ ਮਾਮਲਾ: ਯੂਨੀਵਰਸਿਟੀ 'ਚ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ