ETV Bharat / state

ATM ਅਤੇ ਬੈਂਕਾਂ 'ਚ ਵਾਰਦਾਤਾਂ ਕਰਨ ਵਾਲੇ 6 ਕਾਬੂ - ਸੀ.ਆਈ.ਏ ਪਟਿਆਲਾ

ਜਿਲ੍ਹਾ ਪਟਿਆਲਾ ਦੀ ਪੁਲਿਸ ਵੱਲੋਂ ATM ਅਤੇ ਬੈਂਕਾਂ ਵਿੱਚ ਵਾਰਦਾਤਾਂ ਕਰਨ ਵਾਲੇ 6 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਪਾਸੋ 2 ਚੋਰੀ ਦੀਆਂ 12 ਬੋਰ ਰਾਇਫਲਾਂ ਅਤੇ 1 ਕਿਲੋ ਚਾਂਦੀ,5 ਜਿੰਦਾ ਕਾਰਤੂਸ,ਪੈਸੇ ਗਿਣਨ ਵਾਲੀ ਮਸੀਨ,1 ਛੋਟਾ ਗੈਸ ਸਿਲੰਡਰ,ਆਕਸੀਜਨ ਸਿਲੰਡਰ,2 ਚਾਕੂ,1 ਲੋਹੇ ਦੀ ਰਾਡ ਤੇ ਹੋਰ ਸਮਾਨ ਬਰਾਮਦ ਕੀਤਾ ਹੈ।

ATM ਅਤੇ ਬੈਂਕਾਂ 'ਚ ਵਾਰਦਾਤਾਂ ਕਰਨ ਵਾਲੇ 6 ਕਾਬੂ

author img

By

Published : Nov 6, 2021, 7:59 PM IST

ਪਟਿਆਲਾ: ਪਟਿਆਲਾ ਪੁਲਿਸ (Patiala Police) ਵੱਲੋਂ ATM ਅਤੇ ਬੈਂਕ ਲੁੱਟਣ ਵਾਲੇ 6 ਚੋਰਾਂ ਨੂੰ ਕੀਤਾ ਗਿਆ। ਗ੍ਰਿਫਤਾਰ ਇਨ੍ਹਾਂ 6 ਦੋਸ਼ੀਆਂ ਦੀ ਉਮਰ 19 ਤੋਂ 25 ਸਾਲ ਦੇ ਕਰੀਬ ਹੈ। ਇਸ ਸਾਰੇ ਗੈਂਗ ਦਾ ਮਾਸਟਰਮਾਈਂਡ ਅਜੈ ਕੁਮਾਰ ਹੈ, ਜੋ ਕਿ ਘਨੌਰ ਦਾ ਰਹਿਣ ਵਾਲਾ ਹੈ। ਜਿਸ ਵੱਲੋਂ ਸਾਰੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾਂ ਗਿਆ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਜ਼ਿਲ੍ਹਾ ਦੇ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਨੇ ਆਖਿਆ ਕਿ ਇਹ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਤ ਦੇ ਸਮੇਂ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ। ਜਿਸ ਉੱਤੇ ਕਿ ਮੁਕੱਦਮਾ ਨੰਬਰ 263 4/11/2021 ਨੂੰ ਧਾਰਾ 399,402 IPC 25/54/49 ਆਰਮਜ਼ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ।

ATM ਅਤੇ ਬੈਂਕਾਂ 'ਚ ਵਾਰਦਾਤਾਂ ਕਰਨ ਵਾਲੇ 6 ਕਾਬੂ

ਇਸ ਸਪੈਸ਼ਲ ਮੁਹਿੰਮ ਤਹਿਤ ਸੀ.ਆਈ.ਏ ਪਟਿਆਲਾ ਪੁਲਿਸ (Patiala Police) ਪਾਰਟੀ ਵੱਲੋਂ ਮਿਤੀ 5 ਤਰੀਕ ਨੂੰ ਆਰੋਪੀਆਂ ਅਜੇ ਕੁਮਾਰ,ਸਤਵਿੰਦਰ ਸਿੰਘ ਵਿਕਰਮ ਸਿੰਘ,ਨਵੀਂਨ ਬਾਵਾ,ਰੋਹਿਤ ਕੁਮਾਰ,ਸਾਹਿਬ ਸਿੰਘ ਨੂੰ ਵੱਡੀ ਨਦੀ ਵਾਲਾ ਪੁਲ ਪਿੰਡ ਦੌਲਤਪੁਰ ਤੋਂ ਇੱਕ ਬਰੀਜਾ ਕਾਰ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਇਨ੍ਹਾਂ ਪਾਸੋਂ ਗ੍ਰਿਫਤਾਰੀ ਦੇ ਦੌਰਾਨ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਏ ਹਨ ਅਤੇ ਇਨ੍ਹਾਂ ਪਾਸੋਂ ਸਮਾਨ ਚਾਂਦੀ ਦੇ ਗਹਿਣੇ ਲੁੱਟੇ ਸਮੇਂ ਵਰਤੇ ਜਾਣ ਵਾਲੇ ਵਾਈਕਲ ਬਰਾਮਦ ਹੋਏ ਨਾਲ ਪੁਲਿਸ ਵੱਲੋਂ ਇਨ੍ਹਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਕੁਝ ਹੋਰ ਵੱਡੇ ਖੁਲਾਸੇ ਕੀਤੇ ਜਾਵਣਗੇ।

ਇਹ ਵੀ ਪੜ੍ਹੋ:- ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਦੇ 47 ਮੋਟਰਸਾਈਕਲ ਕੀਤੇ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.