ਪਟਿਆਲਾ: ਨੌਕਰੀਆਂ ਲੈਣ ਲਈ ਪਾਵਰਕਾਮ ਮੁੱਖ ਦਫ਼ਤਰ (Powercom headquarters) ਦੀ ਛੱਤ ਤੇ ਚੜ੍ਹੇ 2 ਵਿਅਕਤੀਆਂ ਨੇ ਖੁਦ 'ਤੇ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਨਾਲ ਮੌਜੂਦ ਸਾਥੀਆਂ ਨੇ ਮੌਕੇ ਨੂੰ ਸਾਂਭ ਲਿਆ ਗਿਆ ਹੈ ਜਦੋਂਕਿ ਦਫਤਰ ਅੱਗੇ ਭੁੱਖ ਹੜਤਾਲ 'ਤੇ ਬੈਠੇ 1 ਵਿਅਕਤੀ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ (Powercom headquarters) ਵਿਚ ਨੌਕਰੀ ਦੌਰਾਨ ਫੌਤ ਹੋਏ ਮੁਲਾਜ਼ਮਾਂ ਵਾਰਸਾਂ ਵੱਲੋਂ ਪੱਕੀ ਨੌਕਰੀ ਦੀ ਮੰਗ ਕੀਤੀ ਗਈ ਹੈ। ਜਿਸ ਤਹਿਤ ਮ੍ਰਿਤਕ ਆਸ਼ਰਿਤ ਕਮੇਟੀ ਦੇ ਕੁਝ ਮੈਂਬਰ ਪਾਵਰਕਾਮ ਮੁੱਖ ਦਫ਼ਤਰ ਦੀ ਛੱਤ ਅਤੇ ਕੁਝ ਮੁੱਖ ਗੇਟ ਅੱਗੇ ਧਰਨੇ ’ਤੇ ਬੈਠੇ ਹਨ। ਬੁੱਧਵਾਰ ਨੂੰ ਇਨ੍ਹਾਂ ਦਾ ਧਰਨਾ 50ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਅਤੇ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕਰਨ ਤੋਂ ਭੜਕੇ ਮੁਲਾਜਮ ਗੁਰਤੇਜ ਸਿੰਘ ਫਤਿਹਗੜ੍ਹ ਸਾਹਿਬ (Fatehgarh Sahib) ਅਤੇ ਰਾਜੂ ਮੁਕਤਸਰ ਨੇ ਖੁਦ ਤੇ ਪੈਟਰੋਲ ਪਾ ਕੇ ਅੱਗ ਲਗਾ ਲਈ।
ਇਥੇ ਮੌਜੂਦ ਹੋਰ ਸਾਥੀਆਂ ਨੇ ਰਾਜੂ 'ਤੇ ਗੁਰਤੇਜ ਨੂੰ ਸ਼ਾਂਤ ਕੀਤਾ ਅਤੇ ਲੱਗੀ ਅੱਗ ਨੂੰ ਬੁਜਾਇਆ। ਹਾਲੇ ਵੀ ਲਗਾਤਾਰ ਪ੍ਰਦਰਸ਼ਨਕਾਰੀਆਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਵੱਲੋਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਬਿਜਲੀ ਬੋਰਡ (Power board) ਨੇ ਜੋ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਇੱਕ ਪਾਲਿਸੀ ਬਣਾ ਕੇ ਤੁਹਾਨੂੰ ਨਿਯੁਕਤੀ ਪੱਤਰ ਜਾਰੀ ਕਰ ਦਿਤੇ ਜਾਣਗੇ, ਹੁਣ ਉਹ ਵਾਅਦਾ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਪੂਰਾ ਕਰੇ।
ਉਨ੍ਹਾਂ ਕਿਹਾ ਕਿ ਅਸੀਂ ਦੀਵਾਲੀ ਦੇ ਦਿਨ ਕਾਲੀ ਦੀਵਾਲੀ ਦੇ ਵਜੋਂ ਮਨਾ ਰਹੇ ਹਾਂ। ਅੱਗ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਾਲੇ ਤੱਕ ਬਿਜਲੀ ਬੋਰਡ (Power board) ਦੇ ਵਿੱਚੋਂ ਨਹੀਂ ਕੱਢਿਆ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬੈਂਕ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ