ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੀ ਸਰਨਾ ਦਾਣਾ ਮੰਡੀ ਵਿਖੇ ਦੇਰ ਰਾਤ ਹੰਗਾਮਾ ਹੋਇਆ। ਦਰਅਸਲ, ਬੀਤੀ ਰਾਤ ਇਸ ਦਾਣਾ ਮੰਡੀ 'ਚ ਵਿਜੀਲੈਂਸ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਜਿਸ ਕਾਰਨ ਵਿਜੀਲੈਂਸ ਵੱਲੋਂ ਕੀਤੀ ਗਈ। ਛਾਪੇਮਾਰੀ ਨੂੰ ਲੈ ਕੇ ਦਾਣਾ ਮੰਡੀ 'ਚ ਇਕੱਠੇ ਹੋਏ ਆੜ੍ਹਤੀਆਂ ਅਤੇ ਕਿਸਾਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ। ਇਸ ਮੌਕੇ ਆੜਤੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਦਾਣਾ ਮੰਡੀ ਵਿੱਚ ਬਤੌਰ ਆੜ੍ਹਤੀ ਦਾ ਕੰਮ ਕਰ ਰਹੇ ਹਨ, ਪਰ ਇਹ ਪਹਿਲੀ ਵਾਰ ਹੈ ਕਿ ਦਾਣਾ ਮੰਡੀ ਵਿੱਚ ਵਿਜੀਲੈਂਸ ਵੱਲੋਂ ਇੰਝ ਛਾਪੇਮਾਰੀ ਕੀਤੀ ਗਈ ਹੈ। ਆੜ੍ਹਤੀਆਂ ਨੇ ਕਿਹਾ ਕਿ ਇਹ ਸਰਾਸਰ ਤੰਗ ਪ੍ਰੇਸ਼ਾਨ ਕਰਨ ਦਾ ਤਰੀਕਾ ਹੈ, ਹੋਰ ਕੁਝ ਵੀ ਨਹੀਂ।
ਪਹਿਲੀ ਵਾਰ ਹੋਈ ਅਜਿਹੀ ਛਾਪੇਮਾਰੀ :ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦਾਣਾ ਮੰਡੀ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਕੀਤੀ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਦਾਣਾ ਮੰਡੀ ਵਿੱਚ ਅਤੇ ਹੋਰ ਸੂਬਿਆਂ ਵਿੱਚੋ ਕਿੰਨਾ ਝੋਨਾ ਖ਼ਰੀਦਿਆ ਗਿਆ ਹੈ। ਆੜ੍ਹਤੀਆਂ ਨੇ ਦੱਸਿਆ ਕਿ ਜਦੋਂ ਤੋਂ ਆੜ੍ਹਤ ਦਾ ਕੰਮ ਕਰ ਰਹੇ ਹਨ। ਪਰ, ਅਜਿਹੀ ਛਾਪੇਮਾਰੀ ਪਹਿਲੀ ਵਾਰੀ ਹੈ ਜਿਸ ਨੇ ਸਾਡੇ ਮਨਾਂ ਨੂੰ ਠੇਸ ਪਹੁੰਚਾਈ ਹੈ। ਇਸ ਮੰਡੀ ਵਿੱਚ ਝੋਨਾ ਬਾਹਰ ਤੋਂ ਲਿਆ ਕੇ ਨਹੀਂ ਵੇਚਿਆ ਜਾ ਰਿਹਾ। ਜੇਕਰ ਅਜਿਹਾ ਕੁਝ ਹੋਇਆ, ਤਾਂ ਬੇਸ਼ੱਕ ਦੀ ਬਣਦੀ ਕਾਰਵਾਈ ਕੀਤੀ ਜਾਵੇ, ਅਸੀਂ ਭੱਜਦੇ ਨਹੀਂ। ਉਨ੍ਹਾਂ ਕਿਹਾ ਕਿ ਪਰ, ਇੰਝ ਤੰਗ ਪ੍ਰੇਸ਼ਾਨ ਕਰਨਾ ਸਹੀ ਨਹੀਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਵਪਾਰੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਵੀ ਨਸ਼ਾ ਨਹੀਂ ਵੇਚ ਰਹੇ ਅਤੇ ਨਾ ਹੀ ਗਲਤ ਤਰੀਕੇ ਨਾਲ ਫਸਲ ਵੇਚ ਰਹੇ ਹਨ, ਪਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਕੈਬਨਿਟ ਮੰਤਰੀ ਨੂੰ ਵੀ ਜਾਣੂ ਕਰਵਾਇਆ ਜਿਸ ਕਾਰਨ ਵਿਜ਼ੀਲੈਂਸ ਵਿਭਾਗ ਨੇ ਮੰਗਲਵਾਰ ਨੂੰ ਆਪਣੇ ਦਫ਼ਤਰ ਬੁਲਾਇਆ ਹੈ, ਜਿਸ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।
- Firing in Amritsar: ਅੰਮ੍ਰਿਤਸਰ 'ਚ ਦੋ ਗੁੱਟਾਂ ਵਿਚਕਾਰ ਹੋਈ ਖੂਨੀ ਝੜਪ, ਦੋਵਾਂ ਪਾਸਿਓਂ ਚੱਲੀਆਂ ਗੋਲੀਆਂ, ਇੱਕ ਦੀ ਮੌਤ
- Khanna 100 Vehicles Collided : ਸੰਘਣੀ ਧੁੰਦ ਦਾ ਕਹਿਰ ! ਨੈਸ਼ਨਲ ਹਾਈਵੇ 'ਤੇ 100 ਤੋਂ ਵੱਧ ਗੱਡੀਆਂ ਆਪਸ 'ਚ ਟਕਰਾਈਆਂ, ਇੱਕ ਦੀ ਮੌਤ ਤੇ 6 ਜਖ਼ਮੀ
- Gutka Sahib Desecration : ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਪਾਠੀ ਸਣੇ ਡੇਰੇ ਦੇ ਮਹੰਤ 'ਤੇ ਮਾਮਲਾ ਦਰਜ
ਵਿਜੀਲੈਂਸ ਮੁਲਾਜ਼ਮਾਂ ਨੇ ਮੀਡੀਆ ਤੋਂ ਬਣਾਈ ਦੂਰੀ : ਉੱਥੇ ਹੀ, ਜਦੋ ਇਸ ਮੌਕੇ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾਂ ਨਾਲ ਗੱਲ ਕਰਨੀ ਚਾਹੀ, ਤਾਂ ਵਿਭਾਗ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਆੜ੍ਹਤੀਆਂ ਤੇ ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਕਿਸਾਨਾਂ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਹੁਣ ਆਏ ਦਿਨ ਦੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਖ ਵੱਖ ਚੀਜ਼ਾਂ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।