ਪਠਾਨਕੋਟ: ਕਹਿੰਦੇ ਹਨ ਕਿ ਜੇ ਬੰਦੇ ਦੇ ਮਨ ਵਿਚ ਕੁੱਝ ਕਰਨ ਦਾ ਜਜ਼ਬਾ ਹੋਵੇ ਤੇ ਉਸ ਕੰਮ ਨੂੰ ਸ਼ੌਂਕ ਨਾਲ ਕੀਤਾ ਜਾਵੇ ਤਾਂ ਇਨਸਾਨ ਸਫ਼ਲ ਜ਼ਰੂਰ ਹੁੰਦਾ ਹੈ। ਅਜਿਹਾ ਹੀ ਕੁੱਝ ਵੇਖਣ ਨੂੰ ਮਿਲਿਆ ਹੈ ਹਲਕਾ ਸੁਜਾਨਪੁਰ ਵਿੱਚ ਜਿਥੇ ਕਿ ਪਾਵਰ ਕੋਰਪੋਰੇਸ਼ਨ ਦਾ ਮੁਲਾਜ਼ਮ ਜਸਵੀਰ ਸਿੰਘ ਆਪਣੀ ਘਰ ਦੀ ਛੱਤ ਉੱਤੇ ਸਬਜ਼ੀਆਂ ਬੀਜ ਰਿਹਾ ਹੈ।
ਦਰਅਸਲ ਜਸਵੀਰ ਸਿੰਘ ਨੇ ਆਪਣੇ ਸ਼ੋਂਕ ਨੂੰ ਪੂਰਾ ਕਰਨ ਲਈ ਆਪਣੇ ਘਰ ਦੀ ਛੱਤ ਉੱਤੇ ਬੇਕਾਰ ਪਈਆਂ ਬਾਲਟੀਆਂ, ਡੱਬੇ ਅਤੇ ਹੋਰ ਚੀਜ਼ਾਂ ਵਿਚ ਮਿੱਟੀ ਅਤੇ ਦੇਸੀ ਖਾਦ ਪਾ ਕੇ ਉਨ੍ਹਾਂ ਵਿੱਚ ਸਬਜ਼ੀਆਂ ਦੇ ਬੀਜ ਲਗਾ ਦਿੱਤੇ ਅਤੇ ਇਨ੍ਹਾਂ ਨੂੰ ਬਿਨਾਂ ਸਪ੍ਰੇਅ ਅਤੇ ਯੂਰੀਆ ਖਾਦ ਤੋਂ ਤਿਆਰ ਕੀਤਾ।
ਇਸ ਵਿੱਚ ਦੇਸੀ ਖਾਦ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਹੁਣ ਇਹ ਆਪਣੇ ਘਰ ਵਿਚ ਤਿਆਰ ਹੋਈਆਂ ਸਬਜ਼ੀਆਂ ਹੀ ਖਾਂਦੇ ਹਨ। ਨਾਲ ਹੀ ਉਹ ਨੌਜਵਾਨ ਪੀੜ੍ਹੀ ਅਤੇ ਇਨ੍ਹਾਂ ਸਬਜ਼ੀਆਂ ਦਾ ਸ਼ੋਂਕ ਰੱਖਣ ਵਾਲਿਆਂ ਨੂੰ ਪ੍ਰੇਰਿਤ ਕਰ ਰਹੇ ਹਨ।
ਇਸ ਬਾਰੇ ਗੱਲ ਕਰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਬਜ਼ੀਆਂ ਲਗਾਉਣ ਦਾ ਸ਼ੋਂਕ ਸੀ। ਇਸ ਲਈ ਉਸ ਨੇ ਆਪਣਾ ਇਹ ਸ਼ੋਂਕ ਆਪਣੇ ਘਰ ਦੀ ਛੱਤ ਉੱਤੇ ਸਬਜ਼ੀਆਂ ਬੀਜ ਕੇ ਪੁਰਾ ਕੀਤਾ।