ਪਠਾਨਕੋਟ: ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਠਾਨਕੋਟ ਪੁੱਜੀ। ਇਸ ਤਹਿਤ ਪ੍ਰਿਅੰਕਾ ਗਾਂਧੀ ਨੇ ਰੋਡ ਸ਼ੋਅ ਕੱਢਿਆ ਜਿਸ ਦਾ ਸਿੱਖ ਪੀੜਤਾਂ ਵੱਲੋਂ ਹੱਥਾਂ ਵਿੱਚ ਰਾਜੀਵ ਗਾਂਧੀ ਦੇ ਪਾਸਟਰ ਲੈ ਕੇ ਵਿਰੋਧ ਕੀਤਾ ਗਿਆ।
ਦੱਸ ਦਈਏ, ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਸੈਮ ਪਿਤਰੋਦਾ ਨੇ 1984 ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਸੀ। ਸੈਮ ਪਿਤਰੋਦਾ ਨੇ 84 ਕਤਲੇਆਮ ਦੇ ਮੁੱਦੇ 'ਤੇ "ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ" ਬਿਆਨ ਦੇ ਦਿੱਤਾ ਸੀ।