ETV Bharat / state

ਇੰਡੋ ਪਾਕ ਬਾਰਡਰ ਦੇ ਨੇੜੇ ਵਸਿਆ ਪਿੰਡ ਬਰਸਾਤਾਂ ਵਿੱਚ ਬਣਿਆ ਟਾਪੂ

ਇੰਡੋ ਪਾਕ ਬਾਰਡਰ ਦੀ ਜ਼ੀਰੋ ਲਾਈਨ ਉੱਤੇ ਵਸਿਆ ਪਿੰਡ ਸਿੰਬਲ ਸਕੋਲ ਜੋ ਕਿ ਮੀਂਹ ਦੇ ਦਿਨਾਂ ਵਿੱਚ ਇੱਕ ਟਾਪੂ ਦਾ ਰੂਪ ਧਾਰ ਲੈਂਦਾ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੰਡੋ ਪਾਕ ਬਾਰਡਰ ਦੇ ਨੇੜੇ ਵਸਿਆ ਪਿੰਡ ਬਰਸਾਤਾਂ ਵਿੱਚ ਬਣਿਆ ਟਾਪੂ
ਇੰਡੋ ਪਾਕ ਬਾਰਡਰ ਦੇ ਨੇੜੇ ਵਸਿਆ ਪਿੰਡ ਬਰਸਾਤਾਂ ਵਿੱਚ ਬਣਿਆ ਟਾਪੂ
author img

By

Published : Aug 5, 2020, 1:42 PM IST

ਪਠਾਨਕੋਟ: ਇੰਡੋ ਪਾਕ ਬਾਰਡਰ ਦੀ ਜ਼ੀਰੋ ਲਾਈਨ ਉੱਤੇ ਵਸੇ ਪਿੰਡ ਸਿੰਬਲ ਸਕੋਲ ਮੀਂਹ ਦੇ ਦਿਨਾਂ ਵਿੱਚ ਇੱਕ ਟਾਪੂ ਦਾ ਰੂਪ ਧਾਰ ਲੈਂਦਾ ਹੈ। ਇਸ ਪਿੰਡ ਦੇ ਇੱਕ ਪਾਸੇ ਬਰਸਾਤੀ ਨਾਲਾ ਲੱਗਦਾ ਹੈ ਤੇ ਤਿੰਨ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਬਰਸਾਤ ਦੇ ਦਿਨਾਂ ਵਿੱਚ ਨਾਲੇ ਨੂੰ ਪਾਰ ਕਰਨ ਦੇ ਲਈ ਲੋਕ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ। ਜੇਕਰ ਕਿਸ਼ਤੀ ਨਾ ਹੋਵੇ ਤਾਂ ਫਿਰ ਪਿੰਡ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਿੰਡ ਵਾਸੀਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਹਰ ਸਾਲ ਮੌਨਸੂਨ ਵਿੱਚ ਟਾਪੂ ਬਣ ਜਾਂਦਾ ਹੈ। ਜਿਸ ਨਾਲ ਉਨ੍ਹਾਂ ਨੂੰ ਆਉਣ ਜਾਣ ਵਿੱਚ ਬਹੁਤ ਹੀ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਿਹਤ ਸੁਵਿਧਾ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਿਸ਼ਤਾਂ ਦਾ ਸਹਾਰਾ ਲੈ ਕੇ ਜਾਣਾ ਪੈਂਦਾ ਹੈ।

ਇੰਡੋ ਪਾਕ ਬਾਰਡਰ ਦੇ ਨੇੜੇ ਵਸਿਆ ਪਿੰਡ ਬਰਸਾਤਾਂ ਵਿੱਚ ਬਣਿਆ ਟਾਪੂ

ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਕਈ ਸਾਲ ਹੋ ਚੁੱਕੇ ਹਨ ਪਰ ਉਹ ਅੱਜ ਵੀ ਗੁਲਾਮੀ ਵਾਲੀ ਜ਼ਿੰਦਗੀ ਜੀਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲੀਡਰਾਂ ਨੂੰ ਸਾਡੀ ਉਦੋਂ ਯਾਦ ਆਉਂਦੀ ਹੈ ਜਦੋਂ ਵੋਟਾਂ ਹੁੰਦਿਆਂ ਹਨ ਵੋਟਾਂ ਪੈਣ ਮਗਰੋਂ ਉਹ ਵਾਤ ਵੀ ਨਹੀਂ ਪੁੱਛਦੇ। ਜਦੋਂ ਅਗਲੀ ਵੋਟ ਆਉਂਦੀ ਹੈ ਉਦੋਂ ਹੀ ਦੁਬਾਰਾ ਵਿਖਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਸ ਸਬੰਧ ਵਿੱਚ ਵਿਧਾਇਕ ਨੂੰ ਦੱਸਿਆ ਪਰ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਕੋਈ ਸੁਵਿਧਾ ਪ੍ਰਦਾਨ ਨਹੀਂ ਕੀਤੀ ਗਈ।

ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਉੱਥੇ ਹਰ ਸਾਲ ਬਰਸਾਤੀ ਨਾਲੇ ਵਿੱਚ ਪਾਣੀ ਚੜ੍ਹਦਾ ਹੈ। ਜਲਦ ਹੀ ਉਨ੍ਹਾਂ ਦੀ ਇਸ ਸਮੱਸਿਆ ਦਾ ਹਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕੋਲੀ ਖੇਤਰ ਵਿੱਚ ਖੜੀਆਂ 15 ਬੱਸਾਂ ਵਿਚੋਂ ਬੈਟਰੀਆਂ ਚੋਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.