ਪਠਾਨਕੋਟ: ਦੇਸ਼ ਦੇ ਭਵਿੱਖ ਭਾਵ ਬੱਚਿਆਂ ਨੂੰ ਪੜ੍ਹਾਉਣ ਦੀ ਜਿੰਮੇਵਾਰੀ ਰੱਖਣ ਵਾਲੇ ਅਧਿਆਪਕ ਜੇਕਰ ਬੱਚਿਆਂ ਦੇ ਸਾਹਮਣੇ ਸਮਾਜ ਵਿਰੋਧੀ ਹਰਕਤਾਂ ਕਰਦੇ ਦੇਖੇ ਜਾਣ ਤਾਂ ਕੀ ਹੋਵੇਗਾ ਅਤੇ ਅਜਿਹਾ ਹੀ ਕੁਝ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ (Guru Nanak Dev University College) ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਲਾਸ ਰੂਮ 'ਚੋਂ ਗਣਿਤ ਪੜ੍ਹਾਉਂਦੇ ਹੋਏ ਪ੍ਰੋਫੈਸਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰੋਫੈਸਰ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਮੈਂ ਆਪਣੇ ਪੈਸਿਆਂ ਦੀ ਸ਼ਰਾਬ (professor drinking alcohol class room) ਪੀਤੀ ਹੈ। ਉਥੇ ਹੀ ਪ੍ਰੋਫੈਸਰ ਕਲਾਸ ਰੂਮ ਵਿੱਚ ਨੱਚ ਵੀ ਰਿਹਾ ਹੈ।
ਇਹ ਵੀ ਪੜੋ: India vs Australia 1st T20 match: ਮੈਚ ਦੌਰਾਨ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ
ਕਲਾਸ ਰੂਮ ਵਿੱਚੋਂ ਕੁਝ ਅਵਾਜ਼ਾ ਵੀ ਆ ਰਹੀਆਂ ਹਨ, ਉਹ ਦੂਜੇ ਪ੍ਰੋਫੈਸਰਾਂ ਹਨ ਜਾਂ ਵਿਦਿਆਰਥੀ, ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਸਬੰਧੀ ਜਦੋਂ ਪ੍ਰੋਫ਼ੈਸਰ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਵੀਡੀਓ ਤੋਂ ਇਨਕਾਰ ਕਰਦੇ ਨਜ਼ਰ ਆਏ, ਉਨ੍ਹਾਂ ਕਿਹਾ ਕਿ ਮੈਂ ਸ਼ਰਾਬ ਨਹੀਂ ਪੀਤੀ, ਮੈਂ ਤਾਂ ਸ਼ਰਾਬ ਪੀਣ ਦੀ ਐਕਟਿੰਗ ਕਰ ਰਿਹਾ ਸੀ, ਇਹ ਸਿਰਫ਼ ਮਜ਼ਾਕ ਸੀ।
ਇਹ ਵੀ ਪੜੋ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਯੂਨੀਵਰਸਿਟੀ ਵਿੱਚ ਹੋਇਆ ਹੰਗਾਮਾ