ਪਠਾਨਕੋਟ: ਜ਼ਿਲ੍ਹੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿਚ ਇਕ 11 ਸਾਲ ਦੀ ਨਾਬਾਲਿਕ ਲੜਕੀ ਜੋ ਕਿ ਸ਼ਾਮ ਦੇ ਸਮੇਂ ਆਪਣੇ ਘਰ ਤੋਂ ਸੈਰ ਦੇ ਲਈ ਨਿਕਲੀ ਸੀ ਅਤੇ ਰਸਤਾ ਭਟਕ ਗਈ। ਰਸਤਾ ਭਟਕਣ ਕਾਰਨ ਲੜਕੀ ਵੱਲੋਂ ਇੱਕ ਲੜਕੇ ਤੋਂ ਲਿਫਟ ਮੰਗੀ ਗਈ। ਲਿਫਟ ਦੇਣ ਵਾਲਾ ਲੜਕਾ ਲੜਕੀ ਨੂੰ ਮੋਟਰਸਾਇਕਲ ‘ਤੇ ਬਿਠਾ ਕੇ ਇੱਕ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਕਿ ਉਸ ਨੇ ਉਸਦੇ ਨਾਲ ਜਬਰ ਜਨਾਹ ਕੀਤਾ।
ਪੀੜਤ ਲੜਕੀ ਨੇ ਸਵੇਰੇ ਆਪਣੇ ਪਰਿਵਾਰ ਵਾਲਿਆਂ ਨੂੰ ਇਸਦੇ ਬਾਰੇ ਸੂਚਿਤ ਕੀਤਾ। ਪਰਿਵਾਰ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਵੱਲੋਂ ਜਗ੍ਹਾ ਜਗ੍ਹਾ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਪਰਿਵਾਰ ਪੁਲਿਸ ਦੇ ਢਿੱਲੇ ਰਵੱਈਏ ਨੂੰ ਲੈ ਕੇ ਰੋਸ ਜਤਾ ਰਿਹਾ ਹੈ ਅਤੇ ਮੁਲਜ਼ਮ ਨੂੰ ਜਲਦ ਫੜਨ ਦੀ ਮੰਗ ਕਰ ਰਿਹਾ ਹੈ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਘਰੋਂ ਸੈਰ ਦੇ ਲਈ ਨਿਕਲੀ ਸੀ ਅਤੇ ਰਸਤਾ ਭਟਕ ਗਈ ਜਿਸ ਤੋਂ ਬਾਅਦ ਇੱਕ ਲੜਕੇ ਤੋਂ ਉਸ ਨੇ ਲਿਫਟ ਮੰਗੀ ਅਤੇ ਉਸ ਲੜਕਾ ਉਸ ਨੂੰ ਵਰਗਲਾ ਕੇ ਆਪਣੇ ਨਾਲ ਇਕ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਕਿ ਉਸਨੇ ਇਸ ਪੀੜਤ ਲੜਕੀ ਦੇ ਨਾਲ ਜਬਰ ਜਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੇ ਇਨਸਾਫ ਦੇ ਲਈ ਪੁਲਿਸ ਤੋਂ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: 3 ਸਾਲਾਂ ਦੀ ਸੌਮਯਾ ਦੀ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ