ਪਠਾਨਕੋਟ: ਪਹਾੜੀ ਇਲਾਕੇ ਚ ਭਾਰੀ ਮੀਂਹ ਪੈਣ ਕਾਰਨ ਸਰਹੱਦੀ ਖੇਤਰਾਂ ਚ ਦਰਿਆਵਾਂ ਦਾ ਪਾਣੀ ਵੱਧਣ ਲੱਗਾ ਹੈ। ਜ਼ਿਲ੍ਹੇ ’ਚ ਸਰਹੱਦੀ ਖੇਤਰ ਬਮਿਆਲ ਦੇ ਨਜ਼ਦੀਕ ਸਥਿਤ ਜਲਾਲੀ ਦਰਿਆ ਵਿਚ 1 ਲੱਖ 50 ਹਜਾਰ ਕਿਯੂਸੀਕ ਦੇ ਕਰੀਬ ਪਾਣੀ ਆਉਣ ਦੇ ਕਾਰਨ ਹੜ ਦੀ ਸਥਿਤੀ ਬਣ ਗਈ।
ਇਨ੍ਹਾਂ ਹੀ ਨਹੀਂ ਸਰਹੱਦੀ ਪਿੰਡ ਅਨਿਆਲ ,ਮਾਨਵਾਲ ,ਮੁਠੀ ,ਕਾਂਸ਼ੀ ਬੜਵਾਂ ਆਦਿ ਪਿੰਡਾਂ ਦੀ ਜਮੀਨ ਵਿਚ ਲੱਗੀ ਫਸਲ ਡੁੱਬਣ ਦੇ ਨਾਲ ਨਾਲ ਇਨ੍ਹਾਂ ਜਮੀਨਾਂ ਵਿਚ ਲੱਗੇ ਸੋਲਰ ਮੋਟਰ,ਇੰਜਣ ਆਦਿ ਪਾਣੀ ਵਿਚ ਡੁੱਬ ਗਈਆਂ ਹਨ। ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਇਸ ਸਬੰਧ ਚ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਦੇ ਨਾਲ ਨਾਲ ਬਹੁਤ ਸਾਰੇ ਕਿਸਾਨਾਂ ਵਲੋਂ ਲਗਾਈਆਂ ਗਈਆਂ ਸਬਜ਼ੀਆਂ ਦੀ ਫਸਲਾਂ ਵੀ ਬਰਬਾਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਲਾਲੀ ਦਰਿਆ ਵਿਚ ਹੜ ਦੀ ਸਥਿਤੀ ਹੋਣ ਕਾਰਨ ਸਰਹੱਦੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਇਹ ਵੀ ਪੜੋ: ਭਾਰੀ ਬਾਰਿਸ਼, ਹੜ੍ਹ ਨਾਲ ਮਹਾਂਰਾਸ਼ਟਰ 'ਚ 113 ਮੌਤਾਂ,100 ਲਾਪਤਾ