ਪਠਾਨਕੋਟ:ਇਕ ਹੋਟਲ ਦੇ ਵਿੱਚ ਬੀਜੇਪੀ (BJP) ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿਚ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੇ ਵੀ ਸਵਾਲ ਚੁੱਕੇ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਹਨ।ਕਿਸਾਨਾਂ ਬਾਰੇ ਕਿਹਾ ਹੈ ਕਿ ਕਾਨੂੰਨ ਲਾਗੂ ਨਹੀਂ ਹੋਏ ਪਰ ਕਿਸਾਨ ਧਰਨੇ ਉਤੇ ਕਿਉਂ ਬੈਠੇ ਹਨ।
ਅਸ਼ਵਨੀ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ (Coronation) 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਤਾਜਪੋਸ਼ੀ ਮੌਕੇ ਸਿੱਧੂ ਦੀ ਸ਼ਬਦਾਵਲੀ ਵਿਚ ਉਹ ਆਪਣੀ ਹੀ ਪ੍ਰਸੰਸਾ ਕਰੀ ਜਾ ਰਿਹਾ ਸੀ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਰੇ ਵਾਆਦੇ ਝੂਠੇ ਹਨ।ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਹਾ ਹੈ ਕਿ ਸਰਕਾਰ ਨੇ ਕਾਨੂੰਨ ਲਾਗੂ ਤਾਂ ਕੀਤੇ ਨਹੀ ਪਰ ਕਿਸਾਨ ਧਰਨੇ ਉਤੇ ਕਿਉਂ ਬੈਠੇ ਹਨ।ਉਨ੍ਹਾਂ ਨੇ ਕਿਹਾ ਜਦੋਂ ਕਾਨੂੰਨ ਲਾਗੂ ਨਹੀਂ ਹੋਏ ਤਾਂ ਧਰਨੇ ਉਤੇ ਕਿਉ ਬੈਠੇ ਹਨ।
ਇਹ ਵੀ ਪੜੋ:ਵਿਆਹੁਤਾ ਦੀ ਖੁਦਕੁਸ਼ੀ ਤੋਂ ਬਾਅਦ ਪਤੀ, ਸੱਸ ਤੇ ਸੁਹਰਾ ਗ੍ਰਿਫ਼ਤਾਰ