ETV Bharat / state

Pathankot News: ਨੌਜਵਾਨ ਨੇ ਰਚੀ ਝੂਠੀ ਲੁੱਟ ਦੀ ਵਾਰਦਾਤ, ਪੁਲਿਸ ਨੇ ਸੁਲਝਾਇਆ ਮਾਮਲਾ - ਪਠਾਨਕੋਟ ਪੁਲਿਸ

ਪਠਾਨਕੋਟ ਵਿਖੇ ਪੁਲਿਸ ਨੇ ਇਕ ਕਥਿਤ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ ਹੈ। ਦਰਅਸਲ ਇਕ ਨੌਜਵਾਨ ਨੇ ਘਰੋਂ 55000 ਰੁਪਏ ਗਾਇਬ ਕਰ ਕੇ ਲੁੱਟ ਦੀ ਗੱਲ ਕਹੀ, ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਨੌਜਵਾਨ ਵੱਲੋਂ ਝੂਠੀ ਕਹਾਣੀ ਰਚੀ ਗਈ ਹੈ। ਪੁਲਿਸ ਨੇ ਪੈਸੇ ਘਰੋਂ ਹੀ ਬਰਾਮਦ ਕਰ ਲਏ ਹਨ।

Youth created a fake robbery incident In Pathankot
ਨੌਜਵਾਨ ਨੇ ਰਚੀ ਝੂਠੀ ਲੁੱਟ ਦੀ ਵਾਰਦਾਤ, ਪੁਲਿਸ ਨੇ ਸੁਲਝਾਇਆ ਮਾਮਲਾ
author img

By

Published : May 15, 2023, 8:06 AM IST

ਨੌਜਵਾਨ ਨੇ ਰਚੀ ਝੂਠੀ ਲੁੱਟ ਦੀ ਵਾਰਦਾਤ, ਪੁਲਿਸ ਨੇ ਸੁਲਝਾਇਆ ਮਾਮਲਾ

ਪਠਾਨਕੋਟ : ਪਠਾਨਕੋਟ ਪੁਲਿਸ ਨੇ ਪਿੰਡ ਬਲਸੂਹਾ ਵਿਖੇ ਹੋਈ ਕਥਿਤ ਡਕੈਤੀ ਦੇ ਪੇਚੀਦਾ ਮਾਮਲੇ ਨੂੰ ਸੁਲਝਾਉਂਦਿਆਂ ਹਰ ਤਰ੍ਹਾਂ ਦੇ ਸ਼ੰਕੇ ਦੂਰ ਕਰਦਿਆਂ ਹੈਰਾਨ ਕਰਨ ਵਾਲੀ ਘਟਨਾ ਦਾ ਸੱਚ ਸਾਹਮਣੇ ਲਿਆਂਦਾ ਹੈ। ਇਸ ਪੂਰੇ ਮਾਮਲੇ ਬਾਰੇ ਦੱਸ ਦੇਈਏ ਕਿ ਪਿੰਡ ਬਲਸੂਹਾ ਦੇ ਇੱਕ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਝ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਲੜਕੇ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਕੇ 24 ਇੱਕ ਘੰਟੇ ਦੇ ਅੰਦਰ ਹੀ ਪੁਲਿਸ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ, ਜਿਸ ਵਿੱਚ ਘਰ ਦਾ ਲੜਕਾ, ਜੋ ਕਿ ਉਸ ਸਮੇਂ ਇਕੱਲਾ ਸੀ, ਨੇ ਸਾਰੀ ਘਟਨਾ ਬਾਰੇ ਦੱਸ ਰਿਹਾ ਸੀ। ਖੁਲਾਸਾ ਕੀਤਾ ਅਤੇ ਪੁਲਿਸ ਨੇ ਘਰ ਵਿੱਚੋਂ ਹੀ 55,000 ਰੁਪਏ ਬਰਾਮਦ ਕੀਤੇ।

ਘਰ ਦੇ ਹੀ ਲੜਕੇ ਨੇ ਰਚੀ ਚੋਰੀ ਦੀ ਝੂਠੀ ਕਹਾਣੀ : ਘਰ ਦੇ ਹੀ ਲੜਕੇ ਨੇ ਪੜ੍ਹਾਈ ਤੋਂ ਨਿਰਾਸ਼ ਹੋ ਕੇ ਚੋਰੀ ਦੀ ਝੂਠੀ ਕਹਾਣੀ ਰਚੀ, ਜਿਸ ਨੂੰ ਹੁਣ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਇਸ ਝੂਠੀ ਕਹਾਣੀ ਨੂੰ ਰਚਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਭਵਿੱਖ ਵਿੱਚ ਅਜਿਹਾ ਨਾ ਕਰੇ, ਨਹੀਂ ਤਾਂ ਕਾਰਵਾਈ ਹੋਵੇਗੀ।

  1. ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ, ਸੰਗਤ ਦਾ ਆਇਆ ਹੜ੍ਹ
  2. Farmers Protest: ਜਿੱਤ ਵੱਲ ਵਧਿਆ ਭਾਕਿਯੂ ਡਕੌਂਦਾ ਦਾ ਸੰਘਰਸ਼, ਕੰਪਨੀ ਵੱਲੋਂ ਨਵੀਂ ਥਾਂ ਟੋਲ ਪਲਾਜ਼ਾ ਲਾਉਣ ਦੀ ਤਿਆਰੀ
  3. Protest for Toll Plaza: ਪੱਖੋ ਕੈਂਚੀਆਂ ਟੋਲ ਪਲਾਜ਼ਾ ਉਤੇ ਧਰਨਾ ਬਾਦਸਤੂਰ ਜਾਰੀ, ਕਿਸਾਨਾਂ ਨੇ ਕਿਹਾ- "ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਾਂਗੇ"

ਪੁਲਿਸ ਨੇ ਪੁੱਛਗਿੱਛ ਦੌਰਾਨ ਨੌਜਵਾਨ ਕੋਲੋਂ ਬੁਲਵਾਇਆ ਸੱਚ : ਇਸ ਸਬੰਧੀ ਗੱਲ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਲੁੱਟ-ਖੋਹ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ 'ਚ ਇਹ ਗੱਲ ਸਾਹਮਣੇ ਆਈ ਕਿ ਉਕਤ ਨੌਜਵਾਨ, ਜਿਸ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਕਥਿਤ ਲੁੱਟ ਸਮੇਂ ਉਹ ਘਰ 'ਚ ਇਕੱਲਾ ਸੀ ਅਤੇ 5 ਵਿਅਕਤੀ ਆਏ ਅਤੇ ਲੁੱਟ-ਖੋਹ ਕਰ ਕੇ ਫ਼ਰਾਰ ਹੋ ਗਏ, ਜਿਸ 'ਤੇ ਪੁਲਿਸ ਨੂੰ ਸ਼ੱਕ ਹੋ ਗਿਆ ਅਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੇ ਮਾਮਲੇ ਦਾ ਖੁਲਾਸਾ ਕੀਤਾ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਘਰ ਵਿਚੋਂ ਹੀ 55 ਹਜ਼ਾਰ ਰੁਪਏ ਬਰਾਮਦ ਕਰ ਲਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.