ਪਠਾਨਕੋਟ: ਗਣਪਤੀ ਬੱਪਾ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦੋ ਸਤੰਬਰ ਤੋਂ ਗਣੇਸ਼ ਚਤੁਰਥੀ ਦੇ ਦਿਨ ਗਣਪਤੀ ਉਤਸਵ ਦੀ ਸ਼ੁਰੂਆਤ ਹੋ ਜਾਂਦੀ ਹੈ। ਪਠਾਨਕੋਟ 'ਚ ਰਾਜਸਥਾਨ ਤੋਂ ਆਏ ਹੋਏ ਕਲਾਕਾਰ ਮੂਰਤੀਆਂ ਨੂੰ ਅਖੀਰਲਾ ਰੂਪ ਦੇਣ ਵਿੱਚ ਲੱਗੇ।
ਵਾਤਾਵਰਣ ਦੂਸ਼ਿਤ ਨਾ ਹੋਵੇ ਇਸ ਕਾਰਨ ਕਾਰੀਗਰ ਕੈਮੀਕਲ ਰਹਿਤ ਮੂਰਤੀਆਂ ਬਣਾ ਰਹੇ ਹਨ। ਹੁਣ ਤੱਕ ਦੋ ਹਜ਼ਾਰ ਤੋਂ ਵੱਧ ਮੂਰਤੀਆਂ ਬਣ ਤਿਆਰ ਹੋ ਚੁੱਕੀਆਂ ਹਨ। ਦੋ ਸਤੰਬਰ ਗਣੇਸ਼ ਚਤੁਰਥੀ ਦੇ ਦਿਨ ਦੇਸ਼ ਭਰ ਵਿੱਚ ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਨੂੰ ਵੇਖਦੇ ਹੋਏ ਪਠਾਨਕੋਟ 'ਚ ਗਣਪਤੀ ਦੀ ਮੂਰਤੀਆਂ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ।
ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਕੈਮੀਕਲ ਅਤੇ ਪੀਓਪੀ ਤੋਂ ਮੂਰਤੀਆਂ ਤਿਆਰ ਕਰਦੇ ਸਨ ਪਰ ਇਸ ਸਾਲ ਵਾਤਾਵਰਣ ਦਾ ਧਿਆਨ ਰੱਖਦੇ ਹੋਏ ਬਿਨਾਂ ਕੈਮੀਕਲ ਤੋਂ ਗਣਪਤੀ ਦੀ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਹਰ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਗਣਪਤੀ ਬੱਪਾ ਦੀਆਂ ਮੂਰਤੀਆਂ ਤਲਾਬਾਂ, ਨਦੀਆਂ ਅਤੇ ਦਰਿਆਵਾਂ ਵਿੱਚ ਵਿਸਰਜਿਤ ਕਰਦੇ ਹਨ। ਉੱਥੇ ਹੀ ਪਲਾਸਟਿਕ ਅਤੇ ਪੀਓਪੀ ਨਾਲ ਬਣੀਆਂ ਹੋਈਆਂ ਮੂਰਤੀਆਂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਸੀ ਅਤੇ ਪਾਣੀ 'ਚ ਰਹਿਣ ਵਾਲੇ ਜੀਵ ਜੰਤੂ ਵੀ ਇਸ ਕੈਮੀਕਲ ਦੇ ਕਾਰਨ ਮਾਰੇ ਜਾਂਦੇ ਸਨ। ਇਸ ਲਈ ਇਸ ਸਾਲ ਲੋਕ ਬਿਨਾਂ ਕੈਮੀਕਲ ਤੋਂ ਬਣਿਆਂ ਹੋਇਆ ਗਣਪਤੀ ਦੀ ਮੂਰਤੀਆਂ ਖਰੀਦਣ ਵਿੱਚ ਜ਼ਿਆਦਾ ਦਿਲਚਸਪੀ ਵਿਖਾ ਰਹੇ ਹਨ ਤਾਂ ਕਿ ਵਾਤਾਵਰਣ ਦੂਸ਼ਿਤ ਨਾ ਹੋਵੇ।
ਇਹ ਵੀ ਪੜੋ: ਮੋਦੀ ਕੈਬਿਨੇਟ ਵੱਲੋਂ ਵੱਡੇ ਫ਼ੈਸਲੇ, ਦੇਸ਼ 'ਚ ਖੁੱਲ੍ਹਣਗੇ 75 ਨਵੇਂ ਮੈਡੀਕਲ ਕਾਲਜ
ਲੋਕਾਂ ਦੀ ਇਸ ਮੰਗ ਨੂੰ ਵੇਖਦੇ ਹੋਏ ਕਾਰੀਗਰ ਬਿਨਾਂ ਕੈਮੀਕਲ ਤੋਂ ਮੂਰਤੀਆਂ ਬਣਾਉਣ ਵਿੱਚ ਜੁਟੇ ਹੋਏ ਹਨ। ਗਣਪਤੀ ਨੂੰ ਆਕਾਰ ਅਤੇ ਰੰਗ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੂਰਤੀ ਕਲਾਕਾਰ ਵੀ ਮੂਰਤੀਆਂ ਨੂੰ ਅਖੀਰਲਾ ਰੂਪ ਦੇਣ ਵਿੱਚ ਲੱਗੇ ਹੋਏ ਹਨ।