ਪਠਾਨਕੋਟ: ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੱਕ ਸਾਰੇ ਨੈਸ਼ਨਲ ਹਾਈਵੇਅਜ਼ 'ਤੇ ਫਾਸਟੈਗਜ਼ ਜ਼ਰੀਏ ਹੀ ਟੋਲ ਦਾ ਭੁਗਤਾਨ ਹੋਵੇਗਾ ਤੇ ਜੇਕਰ ਤੁਸੀਂ 1 ਦਸੰਬਰ ਤੱਕ ਫਾਸਟੈਗ ਨਹੀ ਲਗਵਾਉਂਦੇ ਤਾਂ 2 ਦਸੰਬਰ ਨੂੰ ਤਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।
ਇਹ ਨੋਟੀਫਿਕੇਸ਼ਨ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਹਰ ਟੋਲ ਪਲਾਜ਼ੇ ਨੂੰ ਜਾਰੀ ਕਰ ਦਿੱਤੇ ਹਨ ਇਸ ਦੇ ਨਾਲ ਲੋਕਾਂ ਦੀਆਂ ਟੋਲ ਪਲਾਜ਼ੇ ਉਪਰ ਲਗਣ ਵਾਲੀਆਂ ਲੰਬੀਆਂ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ 1 ਦਸੰਬਰ ਤੋਂ ਫਾਸਟ ਟੈਗ ਸ਼ੁਰੂ ਹੋਣ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਜਿਸ ਨੇ ਇਹ ਸੁਵਿਧਾ ਨਹੀਂ ਲਈ ਉਸਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ, ਇਸ ਲਈ ਹਰ ਇਕ ਨੂੰ ਫਾਸਟ ਟੈਗ ਸੁਵਿਧਾ ਲੈ ਕੇ ਸਮੇ ਦੀ ਬੱਚਤ ਕਰਨੀ ਚਾਹੀਦੀ ਹੈ।
ਫਾਸਟ ਟੈਗ ਕੀ ਹੈ?
ਫਾਸਟ ਟੈਗ ਇਕ ਡਿਜੀਟਲ ਟੈਗ ਹੈ। ਫਾਸਟ ਟੈਗ ਗੱਡੀਆਂ 'ਤੇ ਲੱਗੇ ਹੋਣ ਨਾਲ ਟੋਲ ਕਾਉਂਟਰ 'ਤੇ ਖੜ੍ਹੇ ਹੋਣ ਦੀ ਲੋੜ ਨਹੀ। ਪੈਸੇ ਲਿੰਕ ਕੀਤੇ ਗਏ ਖਾਤੇ ਵਿੱਚੋਂ ਕੱਟੇ ਜਾਣਗੇ।
ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ
ਫਾਸਟ ਟੈਗ ਲੈਣ ਲਈ ਆਨ-ਲਾਈਨ ਅਪਲਾਈ ਕਰਨਾ ਪਵੇਗਾ। ਫਾਸਟ ਅਪਲਾਈ ਕਰਨ ਇਸ ਦੀ ਵੈਬਸਾਈਟ FASTag. org 'ਤੇ ਜਾ ਕੇ ਕੀਤਾ ਜਾ ਸਕਦਾ ਹੈ।