ਪਠਾਨਕੋਟ: ਭਾਰਤੀ ਸੈਨਾ ਨੇ ਸੇਵਾ ਮੁਕਤ ਸਾਥੀਆਂ ਤੇ ਦੇਸ਼ ਦੀ ਲਈ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ 'ਤੇ ਵੈਟਰਨ ਡੇਅ ਮਨਾਇਆ। ਇਸ ਸਮਾਗਮ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਸੈਨਾ ਦੇ ਜਵਾਨਾਂ ਲਈ ਬਹੁਤ ਹੀ ਵੱਡਾ ਦਿਨ ਹੈ। ਇਸ ਦਿਨ ਸੇਵਾ ਮੁਕਤ ਸਾਥੀਆਂ ਨੂੰ ਤੇ ਸ਼ਹਾਦਤ ਹਾਸਿਲ ਕਰ ਚੁੱਕੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਹਿਲੇ ਸੈਨਾ ਮੁਖੀ ਜਨਰਲ ਕਰੀਕਪਾ ਦਾ ਵੀ ਜਨਮਦਿਨ ਇਸ ਹੀ ਦਿਨ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਜੰਮੂ ਕਸ਼ਮੀਰ ਨੂੰ ਲੈ ਕੇ ਲੜਾਈ ਹੋਈ ਸੀ ਤਦੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਓਕੋਪਾਈ ਕਰ ਲਿਆ ਸੀ। ਉਸ ਸਮੇਂ ਜਨਰਲ ਕਰੀਕਪਾ ਦੇ ਨੇਤਰਵ 'ਚ ਲੜਾਈ ਲੜੀ ਗਈ ਸੀ।
ਉਨ੍ਹਾਂ ਕਿਹਾ ਕਿ 21 ਸਬ ਏਰੀਆ ਦੇ ਵੱਲੋਂ ਪਰਮਵੀਰ ਚੱਕਰ ਸ਼ਹੀਦ ਕੈਪਟਨ ਗੁਰਬਚਨ ਸਲਾਰੀਆ ਦੀ ਯਾਦ 'ਚ ਬਣੇ ਧਰੂਵ ਪਾਰਕ 'ਚ ਵੈਟਰਨ ਡੇਅ ਮਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ 'ਚ 100 ਦੇ ਕਰੀਬ ਸੈਨਿਕਾਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸ਼ਹੀਦ ਪਰਿਵਾਰ ਵੀ ਆਏ ਹੋਏ ਸਨ।
ਬਿਗ੍ਰੇਡੀਰ ਮਨੀਸ਼ ਬਾਵੇ ਨੇ ਦੱਸਿਆ ਕਿ ਇਹ ਵੈਟਰਨ ਭੇਅ ਸ਼ਹੀਦਾਂ ਦੀ ਸ਼ਹਾਦਤ ਤੇ ਸੇਵਾ ਮੁਕਤ ਹੋ ਚੁੱਕੇ ਜਵਾਨਾਂ ਨੂੰ ਸਮਰਪਿਤ ਹੈ। ਇਸ 'ਚ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸ਼ਹੀਦਾਂ ਦੇ ਪਰਿਵਾਰਾਂ ਲਈ ਬੜਾ ਹੀ ਅਹਿਮ ਦਿਨ ਹੈ।
ਉਨ੍ਹਾਂ ਨੇ ਕਿਹਾ ਕਿ ਜਵਾਨ ਤਾਂ ਦੇਸ਼ ਦੀ ਖਾਤਿਰ ਸ਼ਹਾਦਤ ਹਾਸਿਲ ਕਰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਜਾਣ ਪਿੱਛੋਂ ਬਹੁਤ ਵੱਡਾ ਬਲਿਦਾਨ ਦਿੰਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।