ਪਠਾਨਕੋਟ: ਇੱਥੋ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਜ਼ਿਲ੍ਹੇ ਦੇ ਕਈ ਆਈਟੀ ਪ੍ਰਾਜੈਕਟ ਤਿਆਰ ਕਰਨ ਵਾਲੇ ਆਈ ਟੀ ਮਾਹਿਰ ਅਮਨ ਠਾਕੁਰ ਦਾ ਪ੍ਰਾਜੈਕਟ ਹੁਣ ਪੰਜਾਬ ਪੱਧਰ 'ਤੇ ਲਾਗੂ ਕੀਤਾ ਜਾਣ ਵਾਲਾ ਹੈ। ਪੰਜਾਬ ਸਰਕਾਰ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰਾਜੈਕਟ ਨੂੰ "ਮੇਕ-ਇੰਨ-ਪੰਜਾਬ" ਦਾ ਨਾਂਅ ਦਿੱਤਾ ਗਿਆ ਹੈ, ਜੋ ਕਿ ਘਰੇਲੂ ਮਹਿਲਾਵਾਂ ਨੂੰ ਘਰ ਵਿੱਚ ਤਿਆਰ ਕੀਤੇ ਸਾਮਾਨ ਨੂੰ ਆਨਲਾਈਨ ਵੇਚਣ ਦਾ ਮੌਕਾ ਦੇ ਰਿਹਾ ਹੈ, ਜਿਸ ਦੇ ਚੱਲਦੇ ਮਹਿਲਾਵਾਂ ਘਰ ਬੈਠੇ ਹੀ ਚੰਗੀ ਆਮਦਨੀ ਕਮਾ ਸਕਣਗੀਆਂ।
ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਪੰਜਾਬ ਪੱਧਰ ਉੱਤੇ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। "ਮੇਕ-ਇਨ-ਪੰਜਾਬ" ਪ੍ਰਾਜੈਕਟ ਜ਼ਿਲ੍ਹੇ ਵਿੱਚ 2014 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਪ੍ਰਾਜੈਕਟ ਦੀ ਮੁੱਖ ਵਰਤੋਂ ਪੇਂਡੂ ਇਲਾਕਿਆਂ ਦੀਆਂ ਔਰਤਾਂ ਨੂੰ (ਈ-ਕਮਰਸ ) ਆਨਲਾਈਨ ਵਿਕਰੀ ਨਾਲ ਜੋੜਨਾ ਸੀ, ਇਸ ਪ੍ਰਾਜੈਕਟ ਰਾਹੀਂ ਪੇਂਡੂ ਇਲਾਕਿਆਂ ਦੀਆਂ ਮਹਿਲਾਵਾਂ ਘਰ ਬੈਠੇ ਹੀ ਆਚਾਰ, ਮੁਰੱਬਾ, ਆਮ ਪਾਪੜ ਅਤੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਨਲਾਈਨ ਵੇਚ ਸਕਣਗੀਆਂ।
'ਮੇਕ-ਇਨ-ਪੰਜਾਬ' ਪ੍ਰਾਜੈਕਟ ਨਾਲ ਇਸ ਤਰ੍ਹਾਂ ਕਮਾ ਸਕਣਗੀਆਂ ਘਰੇਲੂ ਔਰਤਾਂ ਇਸ ਦੇ ਲਈ "ਮੇਕ-ਇਨ-ਪੰਜਾਬ" ਨਾਮ ਦੀ ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾ ਰੱਖੀ ਹੈ ਇਸ ਪ੍ਰੋਜੈਕਟ ਵਿੱਚ ਅਜੇ ਤੱਕ ਤਕਨੀਕੀ ਖ਼ਰਾਬੀ ਸੀ ਪਰ ਹੁਣ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਸ ਪ੍ਰਾਜੈਕਟ ਉੱਤੇ ਕੰਮ-ਕਾਜ ਕਰਨ ਲਈ ਮਹਿਲਾਵਾਂ ਨੂੰ ਈ ਕਮਰਸ ਨਾਲ ਜੋੜਨ ਲਈ ਸੈਲਫ਼ ਹੈਲਪ ਗਰੁੱਪਾਂ ਦੀ ਮਦਦ ਲਈ ਜਾ ਰਹੀ ਹੈ। ਇਸ ਪ੍ਰਾਜੈਕਟ ਰਾਹੀਂ ਮਹਿਲਾਵਾਂ ਘਰ ਬੈਠੇ ਹੀ ਪੈਸੇ ਕਮਾ ਰਹੀਆਂ ਹਨ ਅਤੇ ਮਹਿਲਾਵਾਂ ਨੂੰ ਤਕਨੀਕ ਨਾਲ ਜੋੜਨ ਰਾਹੀਂ ਸੁਵਿਧਾਵਾਂ ਦੇਣ ਲਈ ਆਈ ਟੀ ਅਕਸਪਰਟ ਅਮਨ ਠਾਕੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਖੂਬ ਮਦਦ ਕਰ ਰਹੇ ਹਨ। ਉਹ ਕਈ ਸਾਲਾਂ ਤੋਂ ਬਿਨਾਂ ਪੈਸਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਕਨੀਕੀ ਸੇਵਾਵਾਂ ਦੇ ਰਹੇ ਨੇ ਸਿਰਫ਼ ਮੇਕ-ਇਨ-ਪੰਜਾਬ ਪ੍ਰਾਜੈਕਟ ਹੀ ਨਹੀਂ ਬਲਕਿ ਕਈ ਹੋਰ ਪ੍ਰਾਜੈਕਟ ਉਹ ਜ਼ਿਲ੍ਹਾ ਪ੍ਰਸ਼ਾਸਨ ਲਈ ਤਿਆਰ ਕਰ ਚੁੱਕੇ ਹਨ।ਇਨ੍ਹਾਂ ਪ੍ਰਾਜੈਕਟਾਂ ਵਿੱਚੋਂ ਐਕਟਿਵ ਬਲੱਡ ਕੰਟਰੀਬਿਊਟਰ, ਸੇਵਾ ਮੇਂ, ਫਾਰਮ ਟੂ ਹੋਮ, ਈ ਬਸਤਾ ਅਤੇ ਕੰਪਿਊਟਰ ਪ੍ਰੀਖਿਆ ਅਭਿਆਨ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਲੋਕਾਂ ਨੂੰ ਖੂਬ ਲਾਭ ਮਿਲ ਰਿਹਾ ਹੈ, ਇਹ ਸਭ ਬਾਰੇ ਅਮਨ ਠਾਕੁਰ ਦਾ ਕਹਿਣਾ ਹੈ ਕਿ ਤਕਨੀਕੀ ਖੇਤਰ ਰਾਹੀਂ ਨਵੀਂ ਕ੍ਰਾਂਤੀ ਲਿਆਈ ਜਾ ਸਕਦੀ ਹੈ, ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਵਿੱਚ ਕਈ ਸੰਸਥਾਵਾਂ ਤਕਨੀਕੀ ਕਮੀਆਂ ਕਾਰਨ ਆਪਣੀ ਮੰਜ਼ਿਲ ਤੱਕ ਨਹੀਂ ਪੁੱਜ ਪਾਂਦੀਆਂ, ਇਸੇ ਉਦੇਸ਼ ਨੂੰ ਵੇਖਦੇ ਹੋਏ ਅਤੇ ਤਕਨੀਕੀ ਨੂੰ ਵਧਾਵਾ ਦੇਣ ਲਈ ਅਮਨ ਠਾਕੁਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਮੇਕਿੰਗ ਪੰਜਾਬ ਪ੍ਰਾਜੈਕਟ ਦੀ ਜਾਂਚ ਕਰ ਕੇ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦੇਵੇਗੀ।