ਪਠਾਨਕੋਟ: ਜ਼ਿਲ੍ਹੇ (District) ਦੇ ਤਹਿਸੀਲ ਦਫ਼ਤਰ (Tehsil Office) ਵਿਖੇ ਦਫ਼ਤਰ ਦੇ ਹੀ ਕੁਝ ਕਰਮਚਾਰੀਆਂ ਵੱਲੋਂ ਕੁਝ ਲੋਕਾਂ ਨਾਲ ਮਿਲ ਕੇ ਜਾਅਲੀ ਰਜਿਸਟਰੀਆਂ (Fake registries) ਬਣਾਉਣ ਦੇ ਧੰਦੇ ਦਾ ਪਰਦਾਫਾਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਪੰਜਾਬ ਪੁਲਿਸ (Punjab Police) ਦੇ ਸੁਜਾਨਪੁਰ ਥਾਣਾ ਮੁਖੀ ਵੱਲੋਂ ਵਿਭਾਗ ਦੇ 5 ਕਰਮਚਾਰੀਆਂ ਸਮੇਤ ਕੁੱਲ 8 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜੋ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਚੁਕੇ ਹਨ। ਜਾਅਲੀ ਰਜਿਸਟਰੀ ਦੇ ਇਸ ਫਰਜ਼ੀ ਬਾੜੇ ਦੀ ਜੇਕਰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਉੱਚ ਅਧਿਕਾਰੀਆਂ ਦਾ ਨਾਮ ਵੀ ਆ ਸਕਦਾ ਹੈ।
ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਾਂਚ ਕਰ ਰਹੇ ਆਈ.ਜੀ. ਬਾਡਰ ਨੇ ਮਾਮਲੇ ਦੀ ਜਾਂਚ ਦੌਰਾਨ 8 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਉੱਥੇ ਹੀ ਦੂਜੇ ਪਾਸੇ ਜਦੋਂ ਡੀ.ਐੱਸ.ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹਨ ਅਤੇ ਮਾਮਲੇ ਵਿੱਚ ਜੋ ਵੀ ਮੁਲਜ਼ਮ ਹੈ। ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਪੰਜਾਬ ਵਿੱਚ ਨਕਲੀ ਕਾਗਜ਼ਾਤ ਬਣਾ ਕੇ ਕਿਸੇ ਦੀ ਜ਼ਮੀਨ ਦਾ ਸੌਦਾ ਕਰਨ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਅਫਸੋਸ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੋਈ ਸਖ਼ਤ ਐਕਸ਼ਨ ਨਹੀਂ ਲੈਂਦੀ। ਜਿਸ ਕਰਕੇ ਇਨ੍ਹਾਂ ਮੁਲਜ਼ਮਾਂ ਦੇ ਲਗਾਤਾਰ ਹੌਂਸਲੇ ਬੁਲੰਦ ਹੁੰਦੇ ਜਾਦੇ ਹਨ।
ਇਹ ਵੀ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋੜਿਆ ਲੋਕਾਂ ਦਾ ਲੱਕ