ਪਠਾਨਕੋਟ: ਰਣਜੀਤ ਸਾਗਰ ਡੈਮ ਅਤੇ ਬੈਰਾਜ ਪ੍ਰੋਜੈਕਟ ਬਣਾਉਣ ਲਈ ਉਸ ਸਮੇਂ ਸਰਕਾਰ ਵਲੋਂ ਇਲਾਕੇ ਦੇ ਲੋਕਾਂ ਤੋਂ ਜ਼ਮੀਨ ਅਕਵਾਇਰ ਕਰਦੇ ਸਮੇਂ ਇਹ ਭਰੋਸਾ ਦਿੱਤਾ ਗਿਆ ਸੀ ਪਰਿਵਾਰਾਂ ਨੂੰ ਡੈਮ 'ਚ ਨੌਕਰੀ ਦਿੱਤੀ ਜਾਵੇਗੀ। ਜਿਸ ਨੂੰ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਰਿਵਾਰਾਂ ਨੂੰ ਡੈਮ 'ਚ ਨੌਕਰੀ ਨਹੀਂ ਦਿੱਤੀ ਗਈ। ਜਿਸ ਨੂੰ ਲੈਕੇ ਡੈਮ ਔਸਤੀ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੀ ਸੀ। ਆਪਣੀਆਂ ਮੰਗਾਂ ਨੂੰ ਲੈਕੇ ਮੌਜੂਦਾ ਸਮੇਂ 'ਚ ਸੰਘਰਸ਼ ਕਮੇਟੀ ਦੇ ਦੋ ਮੈਂਬਰ ਪਿਛਲੇ ਚਾਰ ਦਿਨਾਂ ਤੋਂ ਚੀਫ਼ ਇੰਜੀਨੀਅਰ ਦਫ਼ਤਰ ਦੇ ਬਣੇ ਟਾਵਰ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ।
ਇਸ ਸਬੰਧੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰਦਿਆਂ ਲੰਬਾ ਸਮਾਂ ਹੋ ਚੁੱਕਿਆ ਹੈ, ਪਰ ਕਿਸੇ ਵੀ ਪ੍ਰਸਾਸ਼ਨਿਕ ਅਧਿਕਾਰੀ ਜਾਂ ਸਰਕਾਰ ਨੇ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਦਿਆਂ ਡੈਮ ਅਤੇ ਪ੍ਰੋਜੈਕਟ ਲਈ ਅਕਵਾਇਰ ਕੀਤੀ ਜ਼ਮੀਨ ਦੇ ਮਾਲਕਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਦੋ ਵਿਅਕਤੀ ਪਿਛਲੇ ਚਾਰ ਦਿਨਾਂ ਤੋਂ ਟਾਵਰ 'ਤੇ ਚੜ੍ਹ ਪ੍ਰਦਰਸ਼ਨ ਕਰ ਰਹੇ ਹਨ ਪਰ ਕੋਈ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ:ਰਾਕੇਸ਼ ਟਿਕੈਤ ਦੀ ਕਾਰ 'ਤੇ ਹੋਈ ਪੱਥਰਬਾਜ਼ੀ ਤੋਂ ਨਾਰਾਜ਼ ਹੋਏ ਕਿਸਾਨ, ਚਿੱਲਾ ਬਾਰਡਰ ਕੀਤਾ ਜਾਮ