ETV Bharat / state

ਪਠਾਨਕੋਟ ਰੈਲੀ: ਪੀਐੱਮ ਮੋਦੀ ਨੇ ਲੋਕਾਂ ਤੋਂ ਮੰਗੇ 5 ਸਾਲ, ਵਿਰੋਧੀਆਂ ਨੂੰ ਘੇਰਿਆ

ਪਠਾਨਕੋਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਸਭਾ ਨੂੰ ਸੰਬੋਧਨ ਕਰ ਰਹੇ ਹਨ। ਇਸੇ ਦੇ ਚੱਲਦੇ ਉਨ੍ਹਾਂ ਨੇ ਸਾਰਿਆਂ ਨੂੰ ਸੰਤ ਰਵਿਦਾਸ ਜਯੰਤੀ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਪੀਐੱਮ ਮੋਦੀ ਨੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ।

ਪਠਾਨਕੋਟ ਪਹੁੰਚੇ ਪੀਐੱਮ ਮੋਦੀ
ਪਠਾਨਕੋਟ ਪਹੁੰਚੇ ਪੀਐੱਮ ਮੋਦੀ
author img

By

Published : Feb 16, 2022, 12:39 PM IST

Updated : Feb 16, 2022, 10:51 PM IST

ਪਠਾਨਕੋਟ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। 20 ਫਰਵਰੀ ਨੂੰ ਵੋਟਿੰਗ ਹੋਵੇਗੀ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਭਾਜਪਾ ਵੱਲੋਂ ਵੀ ਪੰਜਾਬ ’ਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਠਾਨਕੋਟ ਵੱਲੋਂ ਜਨਸਭਾ ਨੂੰ ਸੰਬੋਧਨ ਕਰ ਰਹੇ ਹਨ।

ਪਠਾਨਕੋਟ ਰੈਲੀ

ਰੈਲੀ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਤ ਰਵਿਦਾਸ ਜੀ ਦੀ ਜੰਯਤੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਲੱਖਾਂ ਸ਼ਰਧਾਲੂ ਬਨਾਰਸ ਗਏ ਹੋਏ ਹਨ। ਬਨਾਰਸ ਚ ਪੰਜਾਬ ਦੇ ਸ਼ਰਧਾਲੂਆਂ ਦੇ ਲਈ ਵਧੀਆ ਇੰਤਜਾਮ ਕੀਤੇ ਗਏ ਹਨ। ਪੰਜਾਬ ਦੇ ਸ਼ਰਧਾਲੂਆਂ ਦੇ ਲਈ ਦੋ ਟ੍ਰੇਨਾਂ ਚਲਾਈਆਂ ਗਈਆਂ। ਉਨ੍ਹਾਂ ਨੇ ਸਾਰੇ ਗੁਰੂਆਂ ਨੂੰ ਨਮਨ ਵੀ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਕਰੋੜਾਂ ਦੇਸ਼ਵਾਸੀਆਂ ਨੂੰ ਮੁਫਤ ਚ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। 95 ਫੀਸਦ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। ਭਾਜਪਾ ਨੇ ਗਰੀਬਾਂ ਦਾ ਕਲਿਆਣ ਕਰਨ ਨੂੰ ਤਰਜੀਹ ਦਿੱਤੀ ਹੈ। ਮਾਝੇ ਦੀ ਮਿੱਟੀ ਨੇ ਉਨ੍ਹਾਂ ਨੂੰ ਮਾਂ ਵਰਗਾ ਪਿਆਰ ਦਿੱਤਾ ਹੈ। ਜੀਵਨ ਦਾ ਅਹਿਮ ਸਮਾਂ ਉਨ੍ਹਾਂ ਨੇ ਪਠਾਨਕੋਟ ’ਚ ਬਿਤਾਇਆ ਹੈ।

ਪੀਐੱਮ ਮੋਦੀ

ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਜਿੱਥੇ ਵਿਕਾਸ ਉੱਥੇ ਭ੍ਰਿਸ਼ਟਾਚਾਰ ਦਾ ਸਫਾਇਆ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਵਪਾਰ, ਇੰਡਸਟਰੀ ਨੂੰ ਲਾਹੇਵੰਦ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਤੋਂ 5 ਸਾਲ ਸੇਵਾ ਕਰਨ ਲਈ ਸਮਾਂ ਮੰਗਿਆ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਏਕਤਾ ਦੇ ਲਈ ਅਸੀਂ ਆਪਣੀ ਪਾਰਟੀ ਦਾ ਨੁਕਸਾਨ ਕਰਕੇ ਪੰਜਾਬ ਦਾ ਭਲਾ ਕਰਨ ਨੂੰ ਤਰਜੀਹ ਦਿੱਤਾ ਸੀ।

ਪਠਾਨਕੋਟ ਰੈਲੀ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਦੇਸ਼ ਦੀ ਸ਼ਾਨ ਦੇ ਖਿਲਾਫ ਕਿੰਨੇ ਕਿੰਨੇ ਮਾੜੇ ਕੰਮ ਕੀਤੇ। ਇਸੇ ਪਠਾਨਕੋਟ ’ਤੇ ਜਦੋ ਪਾਕਿਸਤਾਨ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਸਮੇਂ ਦੇਸ਼ ਇੱਕਠਾ ਸੀ। ਪਰ ਕਾਂਗਰਸ ਪਾਰਟੀ ਦੇ ਲੀਡਰ ਕੀ ਕਰ ਰਹੇ ਸੀ। ਉਨ੍ਹਾਂ ਨੇ ਫੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਸ਼ਹੀਦਾਂ ਦੀ ਸ਼ਹਾਦਤ ’ਤੇ ਕੀਚੜ ਸੁੱਟਿਆ। ਪੁਲਵਾਮਾ ਹਮਲੇ ਦੀ ਬਰਸੀ ਤੇ ਵੀ ਇਹ ਕਾਂਗਰਸ ਦੇ ਲੋਕ ਆਪਣੀ ਪਾਪ ਲੀਲਾ ਬੰਦ ਨਹੀਂ ਕਰ ਪਾਏ। ਉਹ ਸਾਡੇ ਫੌਜੀਆਂ ਦੀ ਬਹਾਦਰੀ ਦਾ ਮੁੜ ਤੋਂ ਸਬੂਤ ਮੰਗਣ ਲੱਗ ਗਏ ਹਨ।

ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਮੁੜ ਤੋਂ ਮੌਕਾ ਮਿਲ ਗਿਆ ਤਾਂ ਇਹ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਚ ਪਾ ਦੇਣਗੇ। ਪਹਿਲਾਂ ਕਾਂਗਰਸ ’ਚ ਕੈਪਟਨ ਸਾਬ੍ਹ ਵਰਗੇ ਨੇਤਾ ਸੀ ਉਹ ਇਨ੍ਹਾਂ ਨੂੰ ਇਸ ਗਲਤ ਰਸਤੇ ’ਤੇ ਜਾਣ ਤੋਂ ਰੋਕਦੇ ਸੀ ਹੁਣ ਤਾਂ ਉਹ ਵੀ ਉੱਥੇ ਨਹੀਂ ਹਨ।

ਇਹ ਵੀ ਪੜੋ: ਮੋਦੀ ਦਾ ਰਵਿਦਾਸ ਪ੍ਰੇਮ, ਸ਼ਬਦ ਕੀਰਤਨ 'ਚ ਵਜਾਏ ਛੈਣੇ

Last Updated : Feb 16, 2022, 10:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.