ਮੋਗਾ : ਜ਼ਿਲ੍ਹੇ ਦੇ ਇਲਾਕਾ ਧਰਮਕੋਟ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਵਹਿਸ਼ੀ ਨੇ ਬੇਜ਼ੁਬਾਨ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁੁਟੇਜ ਵੀ ਸਾਹਮਣੇ ਆਈ ਹੈ। ਇਲਾਕਾ ਵਾਸੀਆਂ ਨੇ ਇਸ ਸਬੰਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਹੈ।
ਕੀ ਹੈ ਮਾਮਲਾ : ਜਾਣਕਾਰੀ ਅਨੁਸਾਰ ਮੋਗਾ ਦਾ ਕਸਬਾ ਧਰਮਕੋਚ ਦੇ ਇਲਾਕੇ ਵਿੱਚ ਬੀਤੇ ਦਿਨੀਂ ਇਕ ਕਾਰ ਚਾਲਕ ਦੋ ਕਤੂਰਿਆਂ ਨੂੰ ਕਾਰ ਹੇਠਾਂ ਕੁਚਲ ਕੇ ਫਰਾਰ ਹੋ ਗਿਆ ਸੀ। ਇਸ ਸਬੰਧੀ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ। ਉਨ੍ਹਾਂ ਵੱਲੋਂ ਜਦੋਂ ਇਸ ਸਬੰਧੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਦਰਅਸਲ ਇਸ ਦੌਰਾਨ ਇਕ ਅਜਿਹੀ ਵੀਡੀਓ ਸਾਹਮਣੇ ਆਈ, ਜਿਸ ਨੂੰ ਦੇਖਣ ਮਗਰੋਂ ਸਭ ਹੈਰਾਨ ਹੋ ਗਏ। ਇਸ ਵੀਡੀਓ ਵਿੱਚ ਸਾਹਮਣੇ ਆਇਆ ਕਿ ਇਕ ਵਿਅਕਤੀ ਬੇਜ਼ੁਬਾਨ ਨਾਲ ਬਦਫੈਲੀ ਕਰ ਰਿਹਾ ਹੈ। ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ।
- Punjab Weather: ਪੰਜਾਬ ਵਿੱਚ 21 ਜੁਲਾਈ ਤੱਕ ਯੈਲੋ ਅਲਰਟ, 3 ਦਿਨ ਸੂਬੇ 'ਚ ਬਾਰਿਸ਼ ਦੀ ਸੰਭਾਵਨਾ
- ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
- Cheta Singh Teaser Out: ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਚੇਤਾ ਸਿੰਘ' ਦਾ ਟੀਜ਼ਰ, ਦੇਖੋ ਪ੍ਰਿੰਸ ਕੰਵਲਜੀਤ ਸਿੰਘ ਦਾ ਖੌਫ਼ਨਾਕ ਰੂਪ
ਪੁਲਿਸ ਨੇ ਦਿਵਾਇਆ ਕਾਰਵਾਈ ਦਾ ਭਰੋਸਾ : ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲ ਕੇ ਬੇਜ਼ੁਬਾਨਾਂ ਦੀ ਸਾਂਭ-ਸਭਾਲ ਲਈ ਕਮੇਟੀ ਬਣਾਈ ਹੋਈ ਹੈ। ਬੀਤੀ 17 ਤਰੀਕ ਨੂੰ ਇਕ ਕਾਰ ਚਾਲਕ ਦੋ ਕਤੂਰਿਆਂ ਨੂੰ ਕੁਚਲ ਕੇ ਫਰਾਰ ਹੋ ਗਿਆ ਸੀ, ਜਦੋਂ ਇਸ ਘਟਨਾ ਦੀ ਸੀਸੀਟੀਵੀ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹੱਥ ਬੇਜ਼ੁਬਾਨ ਨਾਲ ਬਦਫੈਲੀ ਦੀ ਵੀਡੀਓ ਲੱਗ ਗਈ। ਉਨ੍ਹਾਂ ਕਿਹਾ ਕਿ ਇਸ ਸਬੰਦੀ ਸ਼ਿਕਾਇਤ ਥਾਣਾ ਧਰਮਕੋਟ ਵਿੱਚ ਦੇ ਦਿੱਤੀ ਗਈ ਹੈ। ਥਾਣਾ ਮੁਖੀ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਪੁਲਿਸ ਕਰੇਗੀ ਸਖ਼ਤ ਕਾਰਵਾਈ : ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਕੋਟ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਇਹ ਘਿਨੌਣੀ ਹਰਕਤ ਕਰਨ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।