ETV Bharat / state

Pardhan Mantri Bajeke : ਜਾਣੋ, ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ, ਅੰਮ੍ਰਿਤਪਾਲ ਸਿੰਘ ਨਾਲ ਕਿਵੇਂ ਜੁੜਿਆ ਨਾਤਾ - Moga News

ਬਚਪਨ ਵਿੱਚ ਭਗਵੰਤ ਸਿੰਘ ਬਾਜੇਕੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਉਹ ਲਗਭਗ ਅਨਪੜ੍ਹ ਹੈ, ਪਰ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖੀਆਂ ਵਿੱਚ ਰਿਹਾ ਹੈ। ਆਓ ਜਾਣਦੇ ਹਾਂ ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ, ਕਿਵੇਂ ਇਸ ਦਾ ਅੰਮ੍ਰਿਤਪਾਲ ਸਿੰਘ ਨਾਲ ਨਾਤਾ ਜੁੜਿਆ ਹੈ।

Who Is Pardhan Mantri Akka Bhagwant Singh Bajeke

author img

By

Published : Mar 22, 2023, 3:51 PM IST

Updated : Mar 22, 2023, 5:16 PM IST

Pardhan Mantri Bajeke : ਜਾਣੋ, ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ, ਅੰਮ੍ਰਿਤਪਾਲ ਸਿੰਘ ਨਾਲ ਕਿਵੇਂ ਜੁੜਿਆ ਨਾਤਾ

ਮੋਗਾ: ਅੰਮ੍ਰਿਤਪਾਲ ਦੇ ਦੋਸਤ ਭਗਵੰਤ ਸਿੰਘ ਬਾਜੇਕੇ ਧਰਮਕੋਟ ਵਿਖੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਹੈ। ਇਸ ਨੂੰ ਪੰਜਾਬ ਪੁਲਿਸ ਨੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ੍ਹ ਭੇਜ ਦਿੱਤਾ ਹੈ। ਬਚਪਨ 'ਚ ਭਗਵੰਤ ਸਿੰਘ ਬਾਜੇਕੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਨਪੜ੍ਹ ਹੈ, ਜੋ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ।

ਭਗਵੰਤ ਬਾਜੇਕੇ ਦਾ ਹੋ ਚੁੱਕਾ ਵਿਆਹ, ਇਕ ਪੁੱਤਰ: ਭਗਵੰਤ ਬਾਜੇਕੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ। ਭਗਵੰਤ ਬਾਜੇਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕੁਝ ਮਹੀਨੇ ਪਹਿਲਾਂ ਅੰਮ੍ਰਿਤਪਾਲ ਨੂੰ ਟੀਵੀ ਉੱਤੇ ​​ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਫਿਰ ਜਿਸ ਦਿਨ ਅੰਮ੍ਰਿਤਪਾਲ ਉਥੇ ਗਿਆ ਸੀ, ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਸੀ। ਭਗਵੰਤ ਬਾਜੇਕੇ ਸੱਚ ਨਾਲ ਖੜ੍ਹਾ ਹੁੰਦਾ ਹੈ। ਅਕਸਰ ਪੁਲਿਸ ਅਤੇ ਰਾਜਨੀਤਿਕ ਲੋਕਾਂ ਦੇ ਖਿਲਾਫ ਵੀਡੀਓ ਆਪਣੇ ਸੋਸ਼ਲ ਪੇਜ 'ਤੇ ਪਾ ਦਿੰਦਾ ਸੀ। ਉਹ ਸੋਸ਼ਲ ਮੀਡਆ ਨੂੰ ਪੈਸੇ ਕਮਾਉਣ ਦੇ ਜ਼ਰੀਏ ਵਜੋਂ ਵਰਤਦਾ ਸੀ।

ਪਹਿਲਾਂ ਨਸ਼ਾ ਕਰਦਾ ਸੀ ਭਗਵੰਤ ਬਾਜੇਕੇ: ਪਰਿਵਾਰ ਮੁਤਾਬਕ, ਪਹਿਲਾਂ ਭਗਵੰਤ ਸਿੰਘ ਥੋੜਾ ਨਸ਼ਾ ਕਰਦਾ ਸੀ, ਪਰ ਅੰਮ੍ਰਿਤ ਛਕਣ ਤੋਂ ਬਾਅਦ ਉਸ ਨੇ ਨਸ਼ਾ ਨਹੀਂ ਕੀਤਾ ਅਤੇ ਉਹ ਅੰਮ੍ਰਿਤਪਾਲ ਨਾਲ ਹੀ ਰਹਿੰਦਾ ਸੀ। ਉਹ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਸੀ ਜਿਸਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪੈਂਦਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇੰਨਾ ਗ਼ਲਤ ਨਹੀਂ ਹੈ, ਜਿੰਨਾ ਉਸ 'ਤੇ ਕੋਈ ਵੱਡਾ ਕੇਸ ਦਰਜ ਕੀਤਾ ਗਿਆ ਹੈ।

ਬਾਜੇਕੇ ਨੂੰ ਪੰਜਾਬ ਲਿਆਂਦਾ ਜਾਵੇ: ਪਰਿਵਾਰ ਮੁਤਾਬਕ ਅੰਮ੍ਰਿਤਪਾਲ ਦੇ ਸਾਥੀ ਦੀ ਰਾਈਫਲ ਨਾਲ ਫੋਟੋ ਪਾਈ ਸੀ, ਉਹ ਵੀ ਪੁਰਾਣੀ ਸੀ ਜਿਸ ਦਾ ਪਰਚਾ ਉਸ ਉੱਤੇ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਪੁਲਿਸ ਪਹਿਲਾਂ ਵੀ ਕਈ ਵਾਰ ਉਸ ਦੇ ਘਰ ਆਈ ਸੀ, ਪਰ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਉਸ ਕੋਲ ਕੋਈ ਹਥਿਆਰ ਨਹੀਂ ਸੀ। ਭਗਵੰਤ ਕੋਲ ਕੱਪੜੇ ਤੇ ਆਪਣਾ ਮੋਬਾਈਲ ਹੈ, ਹੋਰ ਕੁਝ ਨਹੀਂ। ਉਸ ਦਿਨ ਜਦੋਂ ਉਹ ਖੇਤਾਂ ਵਿੱਚੋਂ ਚਾਰਾ ਇਕੱਠਾ ਕਰਨ ਗਿਆ ਸੀ, ਤਾਂ ਪੁਲਿਸ ਨੇ ਉਸ ਨੂੰ ਉਥੋਂ ਭਜਾ ਭਜਾ ਕੇ ਗ੍ਰਿਫਤਾਰ ਕਰ ਲਿਆ। ਉਸ ’ਤੇ ਐਨਐਸਏ ਲਗਾ ਕੇ ਉਸ ਨੂੰ ਆਸਾਮ ਜੇਲ੍ਹ ਭੇਜ ਦਿੱਤਾ। ਜਿੱਥੋਂ ਤੱਕ ਪਰਿਵਾਰ ਖੁਦ ਵੀ ਨਹੀਂ ਜਾ ਸਕਦਾ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਇੱਥੇ ਲਿਆਂਦਾ ਜਾਵੇ।

ਦੂਜੇ ਪਾਸੇ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਅੰਮ੍ਰਿਤਪਾਲ ਦੇ ਸਾਥੀਆਂ ਸਮੇਤ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜਨਾਲਾ ਵਿੱਖੇ ਵਾਪਰੀ ਘਟਨਾ ਦਾ ਚਰਚਿੱਤ ਚਿਹਰਾ ਗੁਰਦਾਸਪੁਰ ਦੇ ਪਿੰਡ ਤਿੱਬੜੀ ਵਾਸੀ ਲਵਪ੍ਰੀਤ ਸਿੰਘ ਉਰਫ਼ 'ਤੂਫ਼ਾਨ ਸਿੰਘ' ਅੰਮ੍ਰਿਤਪਾਲ ਉੱਤੇ ਚੱਲ ਰਹੀ ਕਾਰਵਾਈ ਦੌਰਾਨ ਕਿਤੇ ਵੀ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: Lovepreet Toofan Missing: ਅੰਮ੍ਰਿਤਪਾਲ ਦਾ ਕਰੀਬੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਵੀ ਗਾਇਬ ! ਪਰਿਵਾਰ ਨੇ ਕਹੀ ਇਹ ਗੱਲ

Last Updated : Mar 22, 2023, 5:16 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.