ਮੋਗਾ: ਪਿੰਡ ਸਲ੍ਹੀਣਾ ਦੀ ਸਰਪੰਚ ਮਨਿੰਦਰ ਕੌਰ ਦੀ ਪਿੰਡ ਵਾਸੀਆਂ ਨੇ ਜੰਮ ਕੇ ਤਾਰੀਫ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਾਡੇ ਪਿੰਡ ਦੀ ਸਰਪੰਚਣੀ ਦੇ ਜਿਹੜੀ ਥਾਣੇ ਕਚਹਿਰੀਆਂ ਤੱਕ ਅੱਧੀ ਰਾਤ ਨੂੰ ਵੀ ਸਾਡੇ ਨਾਲ ਜਾਂਦੀ ਹੈ। ਪਿੰਡ ਦੀ ਸਰਪੰਚਣੀ (work of Sarpanch Maninder Kaur) ਦਾ ਪਤੀ ਜਾਂ ਰਿਸ਼ਤੇਦਾਰ ਕਦੇ ਵੀ ਉਸ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਦਿੰਦੇ।
ਇਕ ਪਾਸੇ ਤਾਂ ਪਿੰਡਵਾਸੀਆਂ ਨੇ ਆਪਣੇ ਪਿੰਡ ਦੀ ਮਹਿਲਾ ਸਰਪੰਚ ਦੀ ਖੂਬ ਤਰੀਫ਼ ਕੀਤੀ, ਉੱਥੇ ਹੀ ਸਰਪੰਚਣੀ ਸਣੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ ਮਹਿਲਾ ਸਰਪੰਚ ਦੇ ਕੰਮਾਂ ਵਿੱਚ ਉਸ ਦਾ ਪਤੀ ਜਾਂ ਕੋਈ ਵੀ ਪਰਿਵਾਰਕ ਮੈਂਬਰ ਦਖਲਅੰਦਾਜ਼ੀ ਨਹੀਂ ਕਰੇਗਾ।
ਮਹਿਲਾ ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਦੱਸਿਆ ਕਿ ਉਹ ਇਕੱਲੀ ਮਹਿਲਾ ਸਰਪੰਚ ਹੈ ਜਿਹੜੀ ਲੋਕਾਂ ਦੇ ਦੁੱਖ- ਸੁੱਖ ਸਮੇਂ ਥਾਣੇ ਕਚਹਿਰੀਆਂ ਵਿੱਚ ਖ਼ੁਦ ਅੱਧੀ ਰਾਤ ਨੂੰ ਜਾ ਕੇ ਉਨ੍ਹਾਂ ਦੇ ਕੰਮ ਕਰਵਾਉਂਦੀ ਹੈ। ਮਹਿਲਾ ਸਰਪੰਚ ਨੇ ਦੱਸਿਆ ਕਿ ਉਸ ਦੇ ਕੰਮ ਵਿੱਚ ਉਸ ਦੇ ਪਰਿਵਾਰਕ ਮੈਂਬਰ ਜਾਂ ਉਸ ਦਾ ਪਤੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦਾ।
ਉੱਥੇ ਹੀ ਪਿੰਡ ਵਾਸੀਆਂ ਨੇ 30 ਸਾਲਾ ਇਸ ਸਰਪੰਚ ਮਨਿੰਦਰ ਕੌਰ (Sarpanch Maninder Kaur of Salina village) ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਫ਼ੈਸਲੇ ਨਾਲ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਕੰਮ ਸਰਪੰਚਣੀ ਖੁਦ ਹੀ ਕਰਦੇ ਹਨ, ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਵੀ ਦਖਲ ਅੰਦਾਜੀ ਨਹੀਂ ਜਾਂਦੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨਹੀਂ ਕਿ ਅੱਜ ਮੀਡੀਆ ਕਰਕੇ, ਬਲਕਿ ਸਾਡੀ ਸਰਪੰਚ ਮਨਿੰਦਰ ਕੌਰ ਰੋਜ਼ਾਨਾ ਮਨਰੇਗਾ ਕਾਮਿਆਂ ਦੀਆਂ ਹਾਜ਼ਰੀਆਂ ਸਣੇ, ਹੋ ਵੀ ਸਾਰੇ ਕੰਮ ਖੁਦ ਅੱਗੇ ਹੋ ਕੇ ਕਰਵਾਉਂਦੇ ਹਨ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨਵੇਂ ਦਿਸ਼ਾ ਨਿਰਦੇਸ਼ (New Guidelines of Punjab Govt) ਜਾਰੀ ਹੋਏ ਹਨ ਜਿਸ ਵਿਚ ਮੌਜੂਦਾ ਮਹਿਲਾ ਸਰਪੰਚ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਈ ਹੋਰ ਮੀਟਿੰਗਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਤੀ ਨੂੰ ਭੇਜ ਦਿੰਦੇ ਸਨ। ਉਸ ਉੱਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚੱਲਦੇ ਵਿਆਹ ਵਿੱਚੋਂ ਠੱਗ ਲਾੜੀ ਨੂੰ ਚੁੱਕ ਲੈ ਗਈ ਪੁਲਿਸ, ਵਿਚੋਲਾ ਤੇ ਝੂਠੇ ਰਿਸ਼ਤੇਦਾਰ ਵੀ ਗ੍ਰਿਫ਼ਤਾਰ