ETV Bharat / state

ਪਰਾਲੀ ਨਾ ਸਾੜਨ ਵਾਲਾ ਪੰਜਾਬ ਦਾ ਪਹਿਲਾ ਪਿੰਡ ਬਣਿਆ 'ਰਣਸੀਂਹ ਕਲਾਂ'

author img

By

Published : Nov 9, 2020, 9:11 PM IST

Updated : Nov 9, 2020, 10:13 PM IST

ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਰਣਸੀਂਹ ਕਲਾਂ ਪਰਾਲੀ ਦੇ ਧੂੰਏ ਨੂੰ ਚੀਰਦਾ ਪਰਾਲੀ ਨਾ ਸਾੜਨ ਵਾਲਾ ਪਹਿਲਾ ਪਿੰਡ ਬਣ ਕੇ ਨਿਕਲਿਆ ਹੈ। ਪੰਚਾਇਤ ਨੇ ਪਿੰਡ ਦੇ ਹਰੇਕ ਕਿਸਾਨ ਨੂੰ ਹੌਸਲਾ ਅਫ਼ਜਾਈ ਲਈ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਈਟੀਵੀ ਭਾਰਤ ਨੇ ਇਸ ਸਬੰਧੀ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਵਿਸ਼ੇਸ਼ ਗੱਲਬਾਤ ਕੀਤੀ।

ਪਰਾਲੀ ਨਾ ਸਾੜਨ ਵਾਲਾ ਪੰਜਾਬ ਦਾ ਪਹਿਲਾ ਪਿੰਡ ਬਣਿਆ 'ਰਣਸੀਹ ਕਲਾਂ'

ਮੋਗਾ: ਪਰਾਲੀ ਦੇ ਧੂੰਏ ਨੂੰ ਲੈ ਕੇ ਕਿਸਾਨਾਂ ਉਪਰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਸਿਆਸਤ ਕੀਤੀ ਜਾਂਦੀ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ ਪਰ ਵਫ਼ਾ ਨਾ ਹੋਣ ਕਾਰਨ ਕਿਸਾਨਾਂ ਨੇ ਮੁੜ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤੀ ਹੈ। ਉਧਰ, ਇਸ ਦੌਰਾਨ ਹੀ ਪੰਜਾਬ ਦਾ ਇੱਕ ਪਿੰਡ ਰਣਸੀਂਹ ਕਲਾਂ ਪਰਾਲੀ ਦੇ ਧੂੰਏ ਨੂੰ ਚੀਰਦਾ ਪਰਾਲੀ ਨਾ ਸਾੜਨ ਵਾਲਾ ਪਹਿਲਾ ਪਿੰਡ ਬਣ ਕੇ ਨਿਕਲਿਆ ਹੈ। ਪਿੰਡ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਨਾਲ-ਨਾਲ ਪੰਚਾਇਤ ਨੇ ਪਲਾਸਟਿਕ ਮੁਕਤ ਵੀ ਕੀਤਾ ਹੈ। ਇਸ ਵਾਰ ਪੰਚਾਇਤ ਨੇ ਪਿੰਡ ਦੇ ਹਰੇਕ ਕਿਸਾਨ ਨੂੰ ਪਰਾਲੀ ਨਾ ਸਾੜਨ ਦੇ ਇਵਜ਼ ਵਿੱਚ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਈਟੀਵੀ ਭਾਰਤ ਨੇ ਪਿੰਡ ਦਾ ਦੌਰਾ ਕਰਕੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਇਸ ਸਬੰਧ ਵਿੱਚ ਵਿਸ਼ੇਸ਼ ਗੱਲ ਕੀਤੀ।

ਪ੍ਰੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪੰਚਾਇਤ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਪਲਾਸਟਿਕ ਅਤੇ ਪਲਾਸਟਿਕ ਦੇ ਕਚਰੇ ਦੇ ਬਦਲੇ ਪਿੰਡ ਵਾਸੀਆਂ ਨੂੰ ਪੰਚਾਇਤ ਵੱਲੋਂ ਗੁੜ, ਚਾਵਲ, ਖੰਡ ਅਤੇ ਕਣਕ ਦਿੱਤੀ ਗਈ ਸੀ। ਇਸਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪਿੰਡ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਫ਼ੈਸਲਾ ਲਿਆ ਅਤੇ 5 ਲੱਖ ਰੁਪਏ ਦੇ ਸੰਦ ਖਰੀਦੇ ਗਏ, ਜਿਨ੍ਹਾਂ ਨਾਲ ਪਿੰਡ ਭਰ ਦੇ ਕਿਸਾਨਾਂ ਨੇ ਕਣਕ ਦੀ ਫ਼ਸਲ ਪਰਾਲੀ ਨਾਲ ਹੀ ਬੀਜੀ।

ਪਰਾਲੀ ਨਾ ਸਾੜਨ ਵਾਲਾ ਪੰਜਾਬ ਦਾ ਪਹਿਲਾ ਪਿੰਡ ਬਣਿਆ 'ਰਣਸੀਂਹ ਕਲਾਂ'

ਉਨ੍ਹਾਂ ਦੱਸਿਆ ਕਿ ਫ਼ਸਲ ਦੀ ਇਸ ਤਰ੍ਹਾਂ ਬੀਜਾਈ ਦਾ ਨਤੀਜਾ ਇਹ ਆਇਆ ਕਿ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੂੰ ਵੀ ਸ਼ਲਾਘਾ ਕਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਬਾਕਾਇਦਾ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਦੀ ਪੰਚਾਇਤ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਪਿੰਡ ਵਿੱਚ ਇੱਕ ਏਕੜ ਨੂੰ ਵੀ ਅੱਗ ਨਹੀਂ ਲਗਾਈ ਗਈ।

ਉਸ ਨੇ ਦੱਸਿਆ ਕਿ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਲਈ ਫ਼ਾਰਮ ਵੀ ਭਰਵਾਏ ਪਰ ਪੰਜ ਰੁਪਏ ਵੀ ਕਿਸੇ ਕਿਸਾਨ ਦੇ ਖਾਤੇ ਵਿੱਚ ਨਹੀਂ ਪੁੱਜੇ ਹਨ, ਜਿਸ ਕਾਰਨ ਕਿਸਾਨਾਂ ਵਿੱਚ ਬਹੁਤ ਨਿਰਾਸ਼ਾ ਪਾਈ ਗਈ। ਕਿਉਂਕਿ ਪਿੰਡ ਦੇ ਹਰੇਕ ਕਿਸਾਨ ਕੋਲ ਦੋ ਏਕੜ ਤੋ ਘੱਟ ਜ਼ਮੀਨ ਹੈ ਅਤੇ ਸਰਕਾਰ ਦੇ ਅਜਿਹੇ ਰਵੱਈਏ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਗਈ ਹੈ। ਹੁਣ ਪੰਚਾਇਤ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਹੌਸਲਾ ਦੇਣ ਦਿੰਦੇ ਹੋਏ ਪੰਜ ਸੋ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜਦਕਿ ਖੇਤੀ ਸੰਦ ਪੰਚਾਇਤ ਆਪਣੇ ਪੱਧਰ 'ਤੇ ਹੀ ਮੁਹਈਆ ਕਰਵਾ ਰਹੀ ਹੈ। ਪਿੰਡ ਦੇ ਸਾਰੇ ਕਿਸਾਨਾਂ ਨੇ ਪੰਚਾਇਤ ਨੂੰ ਭਰੋਸਾ ਦਿੱਤਾ ਹੈ ਕਿ ਕੋਈ ਵੀ ਕਿਸਾਨ ਇਸ ਵਾਰ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ।

Last Updated : Nov 9, 2020, 10:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.