ਮੋਗਾ : ਮੋਗਾ ਵਿੱਚ ਵਨ-ਵੇਅ ਟੈਕਸੀ ਡਰਾਈਵਰਾਂ ਨੇ ਹੜਤਾਲ ਤੋਂ ਬਾਅਦ ਐੱਸਐੱਸਪੀ ਨੂੰ ਮੰਗ ਪੱਤਰ ਦਿੱਤਾ ਹੈ। ਐਸਐਸਪੀ ਨੇ ਦੋ ਦਿਨਾਂ ਬਾਅਦ ਮੀਟਿੰਗ ਸੱਦੀ ਹੈ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਮੋਗਾ ਵਿਖੇ ਟੈਕਸੀ (Taxi Drivers Strike in Moga) ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਡਰਾਇਵਰਾਂ ਦਾ ਕਹਿਣਾ ਹੈ ਕਿ ਪਿੱਕ ਐਂਡ ਡਰਾਪ ਆਪ੍ਰੇਟਰ ਉਨ੍ਹਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਹੁਣ ਆਪ੍ਰੇਟਰ ਵੀ ਸੜਕਾਂ 'ਤੇ ਆ ਗਏ ਹਨ ਅਤੇ ਕਰੀਬ ਤਿੰਨ ਤੋਂ ਚਾਰ ਲੋਕ ਉਨ੍ਹਾਂ ਨੂੰ ਮਿਲਣ ਲਈ ਪੰਜਾਬ ਭਰ ਤੋਂ ਆਏ ਸਨ। ਇਸ ਲਈ ਪਿੱਕ ਐਂਡ ਡਰਾਪ ਟੈਕਸੀ ਡਰਾਈਵਰਾਂ ਨੇ ਮੋਗਾ ਵਿੱਚ ਧਰਨਾ ਦਿੱਤਾ ਅਤੇ ਐਸਐਸਪੀ ਮੋਗਾ ਨੂੰ ਮੰਗ ਪੱਤਰ ਦਿੱਤਾ ਹੈ।
ਕੀ ਬੋਲੇ ਡਰਾਇਵਰ ਜਥੇਬੰਦੀ ਦੇ ਆਗੂ : ਜਾਣਕਾਰੀ ਮੁਤਾਬਿਕ ਪਿੱਕ ਐਂਡ ਡਰਾਪ ਦੇ ਆਗੂਆਂ ਅਨੁਸਾਰ ਐਸਐਸਪੀ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਅਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਆਉਣ ਲਈ ਕਿਹਾ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਲ ਇੰਡੀਆ ਪਰਮਿਟ ਹਨ ਅਤੇ ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਯਾਤਰੀਆਂ ਨੂੰ ਪਿੱਕ ਕਰ ਸਕਦੇ ਹਨ।
- Rural Development Fund: ਪੰਜਾਬ ਨੇ ਕੇਂਦਰ ਨੂੰ ਛੇਵੀਂ ਵਾਰ ਯਾਦ ਦਿਵਾਇਆ RDF, ਸੀਐਮਓ ਨੇ ਕੇਂਦਰ ਨੂੰ ਲਿਖੀ ਮੁੜ ਤੋਂ ਚਿੱਠੀ
- India Canada Relation: ਭਾਰਤ ਕੈਨੇਡਾ ਸਬੰਧ ਵਿਗੜੇ ਤਾਂ ਸਭ ਤੋਂ ਵੱਧ ਪੰਜਾਬੀਆਂ ਨੂੰ ਪਏਗੀ ਮਾਰ, ਨੌਕਰੀ ਤੇ ਵਪਾਰ ਦੇ ਨਾਲ ਵਿਦਿਆਰਥੀਆਂ ਨੂੰ ਆ ਸਕਦੀਆਂ ਵੱਡੀਆਂ ਮੁਸ਼ਕਿਲਾਂ
- Anantnag Encounter: ਅਨੰਤਨਾਗ ਅੱਤਵਾਦੀ ਹਮਲੇ ਵਿੱਚ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਪਿੰਡ ਸਮਾਣਾ 'ਚ ਸੋਗ ਦੀ ਲਹਿਰ
ਡਰਾਇਵਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੈਸੇ ਖਰਚ ਕੇ ਆਪਣੀ ਐਪ ਬਣਾਈ ਹੈ ਅਤੇ ਇਸ ਰਾਹੀਂ ਉਨ੍ਹਾਂ ਦੀ ਐਪ ਆਨਲਾਇਨ ਬੁਕਿੰਗ ਕਰਦੀ ਹੈ।ਉਨ੍ਹਾਂ ਆਨਲਾਇਨ ਬੁਕਿੰਗ ਕਾਰਨ ਰਾਈਡ ਵੀ ਬਹੁਤ ਸਸਤੀ ਹੋ ਜਾਂਦੀ ਹੈ। ਅਸੀਂ ਸਾਰੇ ਟੈਕਸੀ ਡਰਾਈਵਰ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਅਤੇ ਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਸਸਤੇ ਰੇਟਾਂ 'ਤੇ ਯਾਤਰੀਆਂ ਨੂੰ ਲੈਂਦੇ ਹਾਂ। ਸਾਡੇ ਕੋਲ 700 ਤੋਂ ਵੱਧ ਡਰਾਇਵਰ ਹਨ। ਜਿਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਕਾਰੋਬਾਰ 'ਤੇ ਨਿਰਭਰ ਕਰਦੀ ਹੈ।