ਮੋਗਾ: ਜ਼ਿਲ੍ਹੇ ਦੇ ਪਹਾੜਾ ਸਿੰਘ ਚੌਂਕ ਵਿੱਚ ਇੱਕ ਘਰ ਵਿੱਚੋਂ ਇੱਕ ਵਿਆਹੁਤਾ ਔਰਤ ਦੀ ਲਾਸ਼ ਮਿਲਣ ਨਾਲ ਮੁਹਲੇ ਵਿੱਚ ਸਨਸਨੀ ਫੈਲ ਗਈ। ਲਾਸ਼ ਤਿੰਨ ਤੋਂ ਚਾਰ ਦਿਨ ਪੁਰਾਣੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਔਰਤ ਆਪਣੇ ਪਤੀ, 3 ਸਾਲ ਦੇ ਬੇਟੇ ਅਤੇ ਸੱਸ ਨਾਲ ਘਰ ਵਿੱਚ ਰਹਿੰਦੀ ਸੀ। ਮ੍ਰਿਤਕਾ ਦਾ ਪਤੀ ਅਤੇ ਉਸਦੀ ਮਾਂ ਦੋਵੇ ਫਰਾਰ ਹਨ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਇਸੇ ਮਾਮਲੇ 'ਚ ਰੋਹਿਤ ਦੀ ਮਾਸੀ ਸਰੋਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੋਹਿਤ ਦੀ ਮਾਂ ਆਪਣੇ ਪੈਕੇ ਘਰ ਗਈ ਹੋਈ ਸੀ ਅਤੇ ਉਨ੍ਹਾਂ ਨੂੰ ਫੋਨ ਆਇਆ ਕਿ ਰੋਹਿਤ ਫੋਨ ਨਹੀਂ ਚੁੱਕ ਰਿਹਾ, ਉਸ ਦੇ ਘਰ ਜਾ ਕੇ ਦੇਖੋ। ਪਰ ਮੈਂ ਇੰਨਕਾਰ ਕਰ ਦਿੱਤਾ ਕਿਉਕਿ ਮੇਰਾ ਪਤੀ ਬਿਮਾਰ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਮਰਨ ਦੀਆਂ ਧਮਕੀਆਂ ਦੇ ਰਿਹਾ ਸੀ ਤੇ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਮਰ ਨਾ ਗਿਆ ਹੋਵੇ। ਜਦੋਂ ਉਹ ਦੇਖਣ ਗਈ ਤਾਂ ਘਰ ਦੇ ਬਾਹਰ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਸੀ ,ਪਰ ਜਦੋਂ ਉਸਨੇ ਅੰਦਰ ਦੇਖਿਆ ਤਾਂ ਬੈੱਡ 'ਤੇ ਇੱਕ ਲਾਸ਼ ਪਈ ਸੀ ਤਾਂ ਉਸਨੇ ਬਾਹਰ ਆ ਕੇ ਸ਼ੋਰ ਮਚਾਇਆ।
ਦੂਜੇ ਪਾਸੇ ਇਸੇ ਇਲਾਕੇ ਦੀ ਰਹਿਣ ਵਾਲੀ ਅਨੂ ਨਾਂ ਦੀ ਔਰਤ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਉਹ ਉਸ ਦੇ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾ ਰਿਹਾ ਸੀ ਅਤੇ ਜਦੋਂ ਉਸ ਨੇ ਮੋਟਰਸਾਈਕਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਅੱਖਾਂ ਵਿਚ ਕੁਝ ਅਜਿਹਾ ਸੀ ਕਿ ਜਿਵੇ ਕਿ ਉਹ ਆਪਣੇ ਬੱਚੇ ਨੂੰ ਕੁਝ ਕਰ ਦੇਵੇਗਾ। ਫਿਰ ਉਹ ਮੋਟਰਸਾਈਕਲ 'ਤੇ ਭੱਜ ਗਿਆ ਅਤੇ ਕਹਿ ਰਿਹਾ ਸੀ ਕਿ ਉਸਦੀ ਪਤਨੀ ਚਲੀ ਗਈ।
ਓਥੇ ਹੀ ਕਿਰਪਾਲ ਸਿੰਘ ਨੇ ਦੱਸਿਆ ਕਿ ਰੋਹਿਤ ਦੀ ਮਾਂ ਨੇ ਸਵੇਰੇ ਫੋਨ ਕੀਤਾ ਕਿ ਰੋਹਿਤ ਫੋਨ ਨਹੀਂ ਚੁੱਕ ਰਿਹਾ, ਘਰ ਜਾਕੇ ਗਲ ਕਰਵਾ ਦੇਵੋ। ਮੈਂ ਉਸ ਦੇ ਘਰ ਗਿਆ ਅਤੇ ਪਹਿਲਾ ਉਸਨੇ ਦਰਵਾਜਾ ਨਹੀਂ ਖੋਲਿਆ ਅਤੇ ਕੁਝ ਦੇਰ ਬਾਅਦ ਉਸਨੇ ਦਰਵਾਜਾ ਖੋਲਿਆ। ਫਿਰ ਮੈਂ ਉਸਨੂੰ ਉਸਦੀ ਮਾਂ ਨਾਲ ਗੱਲ ਕਰਨ ਨੂੰ ਕਿਹਾ ਪਰ ਉਸਨੇ ਮੋਟਰ ਸਾਈਕਲ ਤੇ ਬੈਠ ਕੇ ਆਪਣੀ ਮਾਂ ਨਾਲ ਸਿਰਫ ਇੰਨੀ ਹੀ ਗਲ ਕੀਤੀ ਸੀ ਕਿ ਉਸਦੀ ਪਤਨੀ ਥਾਣੇ ਵਿੱਚ ਗਈ ਹੈ ਉਹ ਉਥੇ ਜਾ ਰਿਹਾ ਹੈ। ਬੱਸ ਇੰਨੀ ਹੀ ਗਲ ਕਰਕੇ ਉਹ ਓਥੋਂ ਚਲਾ ਗਿਆ ਸੀ।
ਇਸੇ ਮਾਮਲੇ ਵਿੱਚ ਮੋਗਾ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਮੋਨਿਕਾ ਰੋਹਿਤ ਸ਼ਰਮਾ ਨਾਂ ਦੇ ਵਿਅਕਤੀ ਦੀ ਪਤਨੀ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲਾਸ਼ ਦੀ ਹਾਲਤ ਅਜਿਹੀ ਸੀ ਕਿ ਲਾਸ਼ 2-3 ਦਿਨ ਪਹਿਲਾਂ ਦੀ ਹੋ ਸਕਦੀ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ: Delhi Murder Case: ਸ਼ਰਧਾ ਕਤਲਕਾਂਡ ਵਰਗੀ ਘਟਨਾ, ਵਿਆਹ ਲਈ ਦਬਾਅ ਪਾਉਣ ਉੱਤੇ ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ